ਸੰਗਰੂਰ ‘ਚ ਨੌਜਵਾਨ ਦਾ ਦੋਸਤ ਵੱਲੋਂ ਹੀ ਗੋਲੀ ਮਾਰ ਕੇ ਕਤਲ
ਚੰਡੀਗੜ੍ਹ,12 ਮਈ(ਵਿਸ਼ਵ ਵਾਰਤਾ)- ਬੀਤੀ ਰਾਤ ਸੰਗਰੂਰ ਵਿਖੇ ਘੁਮਿਆਰ ਬਸਤੀ ਵਿਚ ਗੁਆਢੀਂ ਦੋਸਤ ਵੱਲੋ ਹੀ ਅਪਣੇ ਦੋਸਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ 22 ਸਾਲਾਂ ਕਮਲਦੀਪ ਕੁਮਾਰ ਉਰਫ ਕਮਲ ਨੂੰ ਰਾਤ ਕਰੀਬ 11:30 ਵਜੇ ਉਸਦੇ ਗੁਆਂਢ ਵਿੱਚ ਹੀ ਰਹਿੰਦੇ ਉਸਦੇ ਦੋਸਤ ਨੇ ਵਜੇ ਫੋਨ ਕਰਕੇ ਅਪਣੇ ਕੋਠੇ ਦੀ ਛੱਤ ਤੇ ਬੁਲਾਇਆ ਅਤੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ । ਕਤਲ ਦਾ ਕਾਰਣ ਪੁਰਾਣੀ ਕੋਈ ਰੰਜਿਸ਼ ਦੱਸੀ ਜਾ ਰਹੀ ਹੈ। ਪੁਲੀਸ ਨੇ ਮ੍ਰਿਤਕ ਦੇ ਭਰਾ ਮਨਦੀਪ ਕੁਮਾਰ ਦੇ ਬਿਆਨਾਂ ਤੇ ਅਪਣੇ ਗੁਆਂਢੀ ਦੋ ਭਰਾਵਾਂ ਹੁਸਨਪਾਲ ਸਿੰਘ ਉਰਫ ਗੋਲਡੀ ਅਤੇ ਮਨਿੰਦਰ ਉਰਫ ਮੋਨੂੰ ਵਾਸੀ ਘੁਮਿਆਰ ਬਸਤੀ ਸੰਗਰੂਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।