ਬੁਢਲਾਡਾ 17 ਮਾਰਚ ( ਵਿਸ਼ਵ ਵਾਰਤਾ)- ਡੇਰਾ ਸੱਚਾ ਸੌਦਾ ਦੇ ਪੰਜ ਪ੍ਰੇਮੀਆਂ ਦੀ ਸੜਕ ਹਾਦਸੇ ਵਿੱਚ ਮੋਤ ਤੋਂ ਬਾਅਦ ਗੰਭੀਰ ਰੂਪ ਵਿੱਚ ਚਾਰ ਜਖਮੀਆਂ ਵਿੱਚੋਂ ਇੱਕ ਹੋਰ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ. ਜਾਣਕਾਰੀ ਅਨੁਸਾਰ ਜਖਮੀ ਤਰਸੇਮ ਸਿੰਘ ਪੁੱਤਰ ਨਾਥਾ ਸਿੰਘ (54) ਬੱਛੂਆਣਾ ਦੀ ਬੀਤੀ ਰਾਤ ਸਿਰਸਾ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਬਾਕੀ ਜਖਮੀ ਸ਼ੰਮੀ ਅਤੇ ਸੁਰਜੀਤ ਸਿੰਘ ਟੈਲੀਫੋਨ ਆਪਰੇਟਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ. ਇਸੇ ਤਰ੍ਹਾਂ ਜੀਵਨ ਸਿੰਘ ਅਤੇ ਸੰਜੀਵ ਕੁਮਾਰ ਨੂੰ ਪਹਿਲਾ ਹੀ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ. ਅੱਜ ਮ੍ਰਿਤਕ ਤਰਸੇਮ ਸਿੰਘ ਦਾ ਪਿੰਡ ਬੱਛੂਆਣਾ ਵਿਖੇ ਹਜਾਰਾ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ. ਸ਼ਹਿਰੀ ਭੰਗੀਦਾਸ ਬਿੱਟੂ ਤਾਇਲ ਨੇ ਦੱਸਿਆ ਕਿ ਮ੍ਰਿਤਕ ਦੀ ਹਾਲਤ ਵਿੱਚ ਕਾਫੀ ਸੁਧਾਰ ਹੋ ਚੁੱਕਿਆ ਸੀ ਪਰ ਬੀਤੀ ਰਾਤ ਅਚਾਨਕ ਡਾਕਟਰਾਂ ਅਨੁਸਾਰ ਉਸਦੇ ਦਿਲ ਦੀ ਧੜਕਣ ਇੱਕਦਮ ਬੰਦ ਹੋ ਗਈ. ਜਿਸ ਕਾਰਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ. ਵਰਣਨਯੋਗ ਹੈ ਕਿ ਡੇਰਾ ਸੱਚਾ ਸੌਦਾ ਬਲਾਕ ਬੁਢਲਾਡਾ ਨਾਲ ਸੰਬੰਧਤ ਪ੍ਰੇਮੀਆਂ ਨਾਲ ਭਰੀ ਇੱਕ ਟਵੇਰਾ ਗੱਡੀ ਸਿਰਸਾ ਵਿੱਚ ਸ਼ੁਰੂ ਕੀਤੇ ਗਏ ਨਾਮ ਸਿਮਰਨ ਪ੍ਰੋਗਰਾਮ ਵਿੱਚ ਲੜੀਵਾਰ ਹਿੱਸਾ ਲੈਣ ਲਈ ਡੇਰੇ ਜਾ ਰਹੇ ਸਨ ਕਿ ਸਰਦੂਲਗੜ੍ਹ ਦੇ ਕਰੀਬ ਪਿੰਡ ਪਨਿਆਰੀ ਵਿਖੇ ਗੈਸ ਟੈਕਰ ਨਾਲ ਟੱਕਰ ਹਸ ਜਾਣ ਕਾਰਨ ਪੰਜ ਡੇਰਾ ਪ੍ਰੇਮੀਆਂ ਦੀ ਮੋਕੇ ਤੇ ਮੋਤ ਹੋ ਗਈ ਸੀ ਅਤੇ ਪੰਜ ਨੂੰ ਜਖਮੀ ਹਾਲਤ ਵਿੱਚ ਨੇੜਲੇ ਦੇ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ ਜਿੱਥੇ ਜੇਰੇ ਇਲਾਜ ਵਿੱਚੋਂ ਜੀਵਨ ਅਤੇ ਸੰਜੀਵ ਕੁਮਾਰ ਨੂੰ ਡਾਕਟਰਾ ਵੱਲੋਂ ਛੁੱਟੀ ਦੇ ਦਿੱਤੀ ਗਈ ਸੀ. ਸ਼ੰਮੀ, ਸੁਰਜੀਤ ਸਿੰਘ ਅਤੇ ਤਰਸੇਮ ਸਿੰਘ ਹਸਪਤਾਲਾਂ ਵਿੱਚ ਦਾਖਲ ਸਨ. ਇਸ ਦੁਖਦਾਈ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾਂ ਕਾਗਰਸ ਕਮੇਟੀ ਦੀ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ.
Fazilka ਤੋਂ ਵਿਧਾਇਕ ਨਰਿੰਦਰਪਾਲ ਸਵਨਾ ਹਾਦਸੇ ਦਾ ਸ਼ਿਕਾਰ
Fazilka ਤੋਂ ਵਿਧਾਇਕ ਨਰਿੰਦਰਪਾਲ ਸਵਨਾ ਹਾਦਸੇ ਦਾ ਸ਼ਿਕਾਰ ਚੰਡੀਗੜ੍ਹ, 15ਜਨਵਰੀ(ਵਿਸ਼ਵ ਵਾਰਤਾ) ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ...