ਸੜਕ ਹਾਦਸਿਆਂ ਨੂੰ ਰੋਕਣ ਲਈ ਵਿਧਾਇਕ ਕੁਲਵੰਤ ਸਿੰਘ ਨੇ ਚੁੱਕਿਆ ਵਿਧਾਨ ਸਭਾ ‘ਚ ਮੁੱਦਾ
ਮੁਹਾਲੀ ਸ਼ਹਿਰ ਦੇ ਵਿੱਚ ਬਣਨ ਵਾਲੇ ਹਨ 16 ਚੌਂਕ – ਕੁਲਵੰਤ ਸਿੰਘ
ਮੋਹਾਲੀ, 6 ਮਾਰਚ (ਸਤੀਸ਼ ਕੁਮਾਰ ਪੱਪੀ ):ਅੱਜ ਵਿਧਾਨ ਸਭਾ ਸੈਸ਼ਨ ਦੇ ਵਿਚ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੋਹਾਲੀ ਵਿਚਲੇ ਟਰੈਫਿਕ ਦੀ ਸਮੱਸਿਆ ਦੇ ਮਸਲੇ ਨੂੰ ਉਠਾਉਂਦੇ ਹੋਏ ਵਿਧਾਨ ਸਭਾ ਸਪੀਕਰ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ
ਮੋਹਾਲੀ ਦੇ ਵਿਚ ਟ੍ਰੈਫਿਕ ਦੀ ਸਮੱਸਿਆ ਨੂੰ ਕੰਟਰੋਲ ਕਰਨ ਦੇ ਲਈ ਅਤੇ ਰੋਜ਼ਾਨਾ ਹੁੰਦੇ ਵੱਡੇ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ 16 ਚੋਂਕ ਬਣਨ ਵਾਲੇ ਹਨ। ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਦੋ ਵੱਡੀਆਂ ਸੈਕਟਰ ਡਿਵਾਈਡਿੰਗ ਰੋਡਜ ਹਨ , ਜਿਥੇ ਕਿ ਰੋਜਾਨਾ ਸੜਕ ਹਾਦਸੇ ਵਾਪਰਦੇ ਹਨ । ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਚੌਂਕਾ ਦੇ ਵਿਚ ਭਾਵੇਂ ਟਰੈਫਿਕ ਲਾਈਟਾਂ ਲੱਗੀਆਂ ਹੋਈਆਂ ਹਨ , ਪ੍ਰੰਤੂ ਟਰੈਫਿਕ ਪੁਲੀਸ ਦੇ ਵਿੱਚ ਨਫ਼ਰੀ ਦੀ ਘਾਟ ਦੇ ਚਲਦਿਆਂ ਇਹਨਾਂ ਚੈਕਾਂ ਦੇ ਉਪਰ ਮੁਲਾਜ਼ਮ ਮੌਜੂਦ ਨਹੀਂ ਰਹਿੰਦੇ ।
ਵਿਧਾਇਕ ਕੁਲਵੰਤ ਸਿੰਘ ਮੋਹਾਲੀ ਵੱਲੋਂ ਮੁਹਾਲੀ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਉਠਾਏ ਗਏ ਮੁੱਦੇ ਅਤੇ ਆਪਣੇ ਪ੍ਰਤੀਕਰਮ ਦਿੰਦੇ ਹੋਏ , ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਵਿਚ ਉਠਾਏ ਗਏ ਮਸਲੇ ਸਬੰਧੀ
ਸਪੀਕਰ ਪੰਜਾਬ ਵਿਧਾਨ ਸਭਾ ਨੂੰ ਮੁਖਾਤਿਬ ਦਿੰਦੇ ਹੋਏ ਕਿਹਾ ਕਿ ਵਿਧਾਇਕ ਵੱਲੋਂ ਮੋਹਾਲੀ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਰੋਕਣ ਦੇ ਲਈ ਅਤੇ ਸ਼ਹਿਰ ਵਿੱਚ ਰੋਜਾਨਾ ਹੁੰਦੇ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਜਿਹੜੇ 16 ਚੌਂਕ ਨੂੰ ਬਣਾਏ ਜਾਣ ਸਬੰਧੀ ਜੋ ਮੰਗ ਰੱਖੀ ਹੈ ਉਸ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ , ਇਸ ਸੰਬੰਧੀ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੋਹਾਲੀ ਦੇ ਵਿਚਲੇ 16 ਚੌਂਕ 3 ਫੇਜਾ ਵਿਚ ਬਣਾਏ ਜਾਣਗੇ , ਜਿਸ ਦੇ ਤਹਿਤ ਪਹਿਲੇ ਫੇਜ ਵਿਚ 3, ਦੂਸਰੇ ਪੜਾਅ ਦੇ ਵਿਚ 8, ਜਦ ਕਿ ਤੀਜੇ ਪੜਾਅ ਦੇ ਵਿਚ 5 ਰੋਟਰੀਜ ਜੰਕਸ਼ਨ ਖਤਮ ਕਰਕੇ ਫਰੀ ਵੇ ਬਣਾਏ ਜਾਣਗੇ।