ਸੜਕ ਕਿਨਾਰੇ ਘਰ ਨਾਲ ਟਕਰਾਇਆ ਤੇਜ ਰਫਤਾਰ ਟਰੱਕ
ਤਿੰਨ ਭੈਣ ਭਰਾਵਾਂ ਦੀ ਮੌਤ,ਟਰੱਕ ਚਾਲਕ ਮੌਕੇ ਤੋਂ ਫਰਾਰ
ਚੰਡੀਗੜ੍ਹ,9ਅਕਤੂਬਰ(ਵਿਸ਼ਵ ਵਾਰਤਾ) -ਮੱਧ ਪ੍ਰਦੇਸ਼ ਦੇ ਦਮੋਹ ਵਿੱਚ ਇੱਕ ਟਰੱਕ ਸੜਕ ਕਿਨਾਰੇ ਸਥਿਤ ਇੱਕ ਘਰ ਨਾਲ ਟਕਰਾਉਣ ਕਾਰਨ ਦੋ ਨੌਜਵਾਨ ਭਰਾ, ਉਨ੍ਹਾਂ ਦੀ ਨਾਬਾਲਗ ਭੈਣ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11 ਵਜੇ ਬਟਿਆਗੜ-ਹੱਟਾ ਰੋਡ ‘ਤੇ ਅਜਾਨੀ ਟਪਾਰੀਆ ਪਿੰਡ ਵਿਖੇ ਵਾਪਰੀ ਜਦੋਂ ਪਰਿਵਾਰਕ ਮੈਂਬਰ ਸੜਕ ਕਿਨਾਰੇ ਬਣੇ ਕੱਚੇ ਘਰ ਵਿੱਚ ਸੁੱਤੇ ਹੋਏ ਸਨ।
ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਆਕਾਸ਼ ਅਹੀਰਵਰ (18), ਉਸ ਦਾ 14 ਸਾਲਾ ਭਰਾ ਓਮਕਾਰ ਅਤੇ 16 ਸਾਲਾ ਭੈਣ ਮਨੀਸ਼ਾ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਮਾਪਿਆਂ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਇੱਕ ਹੋਰ ਆਦਮੀ, ਜੋ ਲਿਫਟ ਲੈਣ ਤੋਂ ਬਾਅਦ ਟਰੱਕ ਵਿੱਚ ਸਫਰ ਕਰ ਰਿਹਾ ਸੀ, ਦੀ ਵੀ ਹਾਦਸੇ ਵਿੱਚ ਮੌਤ ਹੋ ਗਈ।
ਪੁਲਿਸ ਅਧੀਕਾਰੀ ਨੇ ਇਹ ਵੀ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।