ਸਖ਼ਤ ਸੁਰੱਖਿਆ ਹੇਠ ਰੱਖੀਆਂ EVM ਮਸ਼ੀਨਾਂ, ਭਲ਼ਕੇ ਸਵੇਰੇ 8 ਵਜੇ ਸ਼ੁਰੂ ਹੋਵੇਗੀ ਗਿਣਤੀ
ਚੰਡੀਗੜ੍ਹ, 3 ਜੂਨ (ਵਿਸ਼ਵ ਵਾਰਤਾ):- ਚੰਡੀਗੜ੍ਹ ਦੇ ਸੈਕਟਰ 26 ਦੇ ਇੰਜਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਵਿਚ ਬਣੇ ਸਟਰਾਂਗ ਰੂਮ ਵਿਚ EVM ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈਂ। ਇਹਨਾਂ ਮਸ਼ੀਨਾਂ ਨੂੰ ਭਲ਼ਕੇ ਸਵੇਰੇ ਵੋਟਾਂ ਦੀ ਗਿਣਤੀ ਲਈ ਖੋਲਿਆ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੁਪਹਿਰ 2 ਵਜੇ ਤੱਕ ਨਤੀਜੇ ਸਪਸ਼ਟ ਹੋ ਜਾਣਗੇ। ਵੋਟਾਂ ਦੀ ਗਿਣਤੀ ਵੇਲੇ ਇਥੇ ਵੱਡੀ ਗਿਣਤੀ ‘ਚ ਸੁਰਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਪੂਰੇ ਦੇਸ਼ ‘ਚ ਭਲਕੇ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋ ਜਾਵੇਗੀ ਇਸਦੇ ਨਾਲ ਹੀ ਸਾਰੇ ਸੰਬੰਧਿਤ ਉਮੀਦਵਾਰ ਵੀ ਪ੍ਰਸਾਸ਼ਨ ਦੇ ਰਾਬਤੇ ‘ਚ ਰਹਿਣਗੇ। ਅਧਿਕਾਰੀ ਅਤੇ ਕਰਮਚਾਰੀ ਅੱਜ ਗਿਣਤੀ ਦੀ ਤਿਆਰੀ ਦੇ ਕੰਮ ‘ਚ ਲੱਗੇ ਰਹਿਣਗੇ।