ਸ੍ਰੋਮਣੀ ਅਕਾਲੀ ਦਲ (ਅ) ਨੇ ਗੁਰਦਾਸਪੁਰ ਸੀਟ ਤੋ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਅਤੇ ਖਡੂਰ ਸਾਹਿਬ ਤੋ ਭਾਈ ਅੰਮ੍ਰਿਤਪਾਲ ਸਿੰਘ ਨੁੰ ਦਿੱਤਾ ਸਮਰਥਨ
ਚੰਡੀਗੜ੍ਹ, 29ਅਪ੍ਰੈਲ(ਵਿਸ਼ਵ ਵਾਰਤਾ)- ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋ ਅੱਜ ਉਮੀਦਵਾਰਾ ਦੀ ਅਗਲੀ ਸੂਚੀ ਜਾਰੀ ਕਰਦੇ ਹੋਏ ਗੁਰਦਾਸਪੁਰ ਸੀਟ ਤੋ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਅਤੇ ਖਡੂਰ ਸਾਹਿਬ ਸੀਟ ਤੋ ਭਾਈ ਅੰਮ੍ਰਿਤਪਾਲ ਸਿੰਘ ਨੁੰ ਸਮਰਥਨ ਦਿੱਤਾ ਗਿਆ ਹੈ । ਇਸ ਸਬੰਧੀ ਅੱਜ ਚੰਡੀਗੜ੍ਹ ਵਿਖੇ ਰੱਖੀ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਕੁੰਵਰ ਜਗਵੀਰ ਸਿੰਘ ਸਹੂੰਗੜਾ ਨੁੰ ਉਹਨਾਂ ਦੀ ਲੋਕ ਪੱਖੀ ਸੋਚ ਦੇ ਮੱਦੇਨਜ਼ਰ ਹੁਸਿਆਰਪੁਰ ਤੋ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੇੈ ।ਸ੍ਰ ਮਾਨ ਨੇ ਖਡੂਰ ਸਾਹਿਬ ਸੀਟ ਦੀ ਗੱਲ ਕਰਦਿਆ ਕਿਹਾ ਕਿ ਸਾਨੁੰ ਖੁਸ਼ੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਵਿੱਚ ਉਤਰ ਰਹੇ ਹਨ ।ਸਾਡੀ ਪਾਰਟੀ ਭਾਈ ਅੰਮ੍ਰਿਤਪਾਲ ਸਿੰਘ ਦਾ ਦਿਲੋ ਸਤਿਕਾਰ ਕਰਦੇ ਹੋਏ ਉਹਨਾਂ ਨੁੰ ਸਮਰਥਨ ਦੇਣ ਦਾ ਐਲਾਨ ਕਰਦੀ ਹੈ ।ਸ੍ਰ ਮਾਨ ਨੇ ਦੱਸਿਆ ਕਿ ਜਦੋ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋ ਕਾਗਜ ਦਾਖਲ ਕਰ ਦੇਣਗੇ ।ਉਦੋ ਅਸੀ ਆਪਣੀ ਪਾਰਟੀ ਦਾ ਉਮੀਦਵਾਰ ਵਾਪਸ ਲੈ ਲਵਾਂਗੇ ।ਇਸ ਤੋ ਇਲਾਵਾ ਗੁਰਦਾਸਪੁਰ ਸੀਟ ਤੋ ਪਾਰਟੀ ਵਲੋ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੁੰ ਸਮਰਥਨ ਦਿੱਤਾ ।ਸ੍ਰ ਮਾਨ ਨੇ ਕਿਹਾ ਕਿ ਪੰਥ ਦੀ ਚੜਦੀ ਕਲਾ ਤੇ ਪੰਜਾਬ ਦੀ ਖੁਸਹਾਲੀ ਲਈ ਚੰਗੇ ਆਗੂਆ ਨੁੰ ਇੱਕ ਦੂਜੇ ਵਿਰੁੱਧ ਨਹੀ ,ਸਗੋ ਮਿਲ ਕੇ ਲੜਨਾ ਚਾਹੀਦਾ ਹੈ ।ਇਸੇ ਸੋਚ ਨੁੰ ਮੁੱਖ ਰੱਖਦਿਆ ਪਾਰਟੀ ਵਲੋ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਗੁਰਦਾਸਪੁਰ ਦੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਅਤੇ ਖਡੂਰ ਸਾਹਿਬ ਤੋ ਭਾਈ ਅੰਮ੍ਰਿ੍ਰਤਪਾਲ ਸਿੰਘ ਨੁੰ ਸਮਰਥਨ ਦੇਣ ਦਾ ਫੈਸਲਾ ਲਿਆ ਗਿਆ ।ਇਸ ਮੋਕੇ ਜਥੇਦਾਰ ਧਿਆਨ ਸਿੰਘ ਮੰਡ , ਡਾ ਹਰਜਿੰਦਰ ਸਿੰਘ ਜੱਖੂ ,ਜਨਰਲ ਸਕੱਤਰ ਜਥੇਦਾਰ ਹਰਪਾਲ ਸਿੰਘ ਬਲੇਰ ,ਬੇਗਮਪੁਰਾ ਖਾਲਸਾ ਰਾਜ ਪਾਰਟੀ ਤੋ ਜਥੇਦਾਰ ਗੁਰਿੰਦਰ ਸਿੰਘ ਬਾਜਵਾ , ਐਡਵੋਕੇਟ ਸਿਮਰਨ ਸਿੰਘ ਚੰਡੀਗੜ੍ਹ ,ਕੁਸ਼ਲਪਾਲ ਸਿੰਘ ਮਾਨ ,ਗੁਰਜੰਟ ਸਿੰਘ ਕੱਟੂ ,ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ,ਗੋਪਾਲ ਸਿੰਘ ਸਿੱਧੂ , ਸੂਬਾ ਪ੍ਰਧਾਨ ਚੰਡੀਗੜ੍ਹ ,ਕੁੰਵਰ ਜਗਵੀਰ ਸਿੰਘ , ਬਾਬਾ ਗੁਰਮੇਜ਼ ਸਿੰਘ ਦਾਬਾਵਾਲ ,ਗਿਆਨੀ ਦਵਿੰਦਰ ਸਿੰਘ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ ।