ਸ੍ਰੀ ਹਰਿਮੰਦਿਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਨੇ ਲਿਆ ਵੱਡਾ ਫੈਸਲਾ
ਚੰਡੀਗੜ੍ਹ,25ਜੂਨ(ਵਿਸ਼ਵ ਵਾਰਤਾ)- ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਮੋਹਨ ਸਿੰਘ ਨੇ ਇਕ ਵੱਡਾ ਫੈਸਲਾ ਲਿਆ ਹੈ। ਉਹਨਾਂ ਨੇ ਆਪਣੇ ਘਰ ਦੀ ਵਸੀਅਤ ਸ੍ਰੀ ਦਰਬਾਰ ਸਾਹਿਬ ਦੇ ਨਾਂ ਲਗਵਾ ਦਿੱਤੀ ਹੈ। 80 ਸਾਲਾ ਗਿਆਨੀ ਮੋਹਨ ਸਿੰਘ ਦਾ ਇਕ ਹੀ ਪੁੱਤਰ ਹੈ ਜੋ ਵਿਦੇਸ਼ ਰਹਿੰਦਾ ਹੈ। ਉਹਨਾਂ ਨੇ ਆਪਣੀ ਵਸੀਅਤ ਲਿਖੀ ਹੈ ਜਿਸ ਵਿਚ ਕੋਠੀ ਸ੍ਰੀ ਦਰਬਾਰ ਸਾਹਿਬ ਦੇ ਨਾਂ ਕਰਵਾ ਦਿੱਤੀ ਅਤੇ ਇਸ ਸਬੰਧੀ ਦਸਤਾਵੇਜ਼ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ। ਦੱਸ ਦੱਇਏ ਕਿ ਉਹਨਾਂ ਦੇ ਇਸ ਫੈਸਲੇ ਦੀ ਸੋਸ਼ਲ ਮੀਡੀਆ ਤੇ ਬਹੁਤ ਹੀ ਸ਼ਲਾਘਾ ਹੋ ਰਹੀ ਹੈ।