ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਘਟਨਾ ਨੇ ਬੋਲੇ ਮੁੱਖ ਮੰਤਰੀ ਚੰਨੀ : ਚੋਣਾਂ ਕਰਕੇ ਸਾਜਿਸ਼ ਦਾ ਜਤਾਇਆ ਸ਼ੱਕ
ਸੀਐਮ ਚੰਨੀ ਨੇ ਕੀਤੀ ਘਟਨਾ ਦੀ ਨਿਖੇਧੀ
ਘਟਨਾ ਦੀ ਹੋਵੇਗੀ ਪੂਰਨ ਜਾਂਚ- ਚੰਨੀ
ਧਾਰਮਿਕ ਥਾਵਾਂ ਤੇ ਪੂਰਾ ਧਿਆਨ ਰੱਖਿਆ ਜਾਵੇਗਾ
ਮਾਮਲੇ ਦੀ ਪੂਰੀ ਡੂੰਘਾਈ ਨਾਲ ਹੋਵੇਗੀ ਜਾਂਚ ਤੇ ਤਹਿ ਤੱਕ ਪਹੁੰਚਾਂਗੇ
ਕੱਲ਼੍ਹ ਦੀ ਘਟਨਾ ਨਾਲ ਮਨ ਭਰਿਆ- ਚੰਨੀ
ਚੰਡੀਗੜ੍ਹ, 19 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹਨ। ਉਹਨਾਂ ਨੇ ਉਥੇ ਨਤਮਸਤਕ ਹੋਣ ਤੋੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਚੰਨੀ ਨੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ ਦੀ ਨਿਖੇਧੀ ਕੀਤੀ। ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਵਾਪਰੀ ਘਟਨਾ ਨਾਲ ਮਨ ਭਰਿਆ ਪਿਆ ਹੈ,ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ,ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਤਹਿ ਤੱਕ ਪਹੁੰਚਾਂਗੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਧਾਰਮਿਕ ਥਾਵਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਨੇ ਇਸ ਪੂਰਨ ਘਟਨਾ ਦੇ ਵਾਪਰਨ ਪਿੱਛੇ ਚੋਣਾਂ ਨੇੜੇ ਆਉਣ ਕਾਰਨ ਕਿਸੇ ਵੱਡੀ ਸਾਜ਼ਿਸ਼ ਹੋਣ ਦਾ ਖਦਸ਼ਾ ਜਤਾਇਆ ਹੈ।