ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ ਹੋਏ ਚਰਨਜੀਤ ਚੰਨੀ
ਜਲੰਧਰ, 6 ਜੂਨ (ਵਿਸ਼ਵ ਵਾਰਤਾ):- ਜਲੰਧਰ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਚਰਨਜੀਤ ਚੰਨੀ ਅੱਜ ਜਲੰਧਰ ਦੇ ਪ੍ਰਚੀਨ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ ਹੋਏ ਜਿਥੇ ਉਹਨਾਂ ਮੱਥਾ ਟੇਕਿਆ ਅਤੇ ਮਾਤਾ ਰਾਣੀ ਦਾ ਸ਼ੁਕਰਾਨਾ ਕੀਤਾ। ਚੰਨੀ ਨਾਲ ਇਸ ਮੌਕੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਵੀ ਮੌਜੂਦ ਸਨ। ਇਸ ਮੌਕੇ ਉਨਾਂ ਨੂੰ ਮੰਦਿਰ ਕਮੇਟੀ ਵੱਲੋ ਸਮਮਾਨਿਤ ਵੀ ਕੀਤਾ ਗਿਆ। ਜਿਵੇ ਹੀ ਚੰਨੀ ਮੰਦਿਰ ਪਰਿਸਰ ‘ਚ ਪਹੁੰਚੇ ਤਾ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਆਲਾ ਦੁਆਲਾ ਗੂੰਜ ਉੱਠਿਆ।