ਹੁਸ਼ਿਆਰਪੁਰ 29 ਜੂਨ (ਵਿਸ਼ਵ ਵਾਰਤਾ)- ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ 1509 ਈਸਵੀ ਵਿੱਚ ਉਸ ਸਮੇਂ ਦੇ ਰਾਜਾ ਸਿਕੰਦਰ ਲੋਧੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕੌਤਕ ਅਤੇ ਸਿੱਖਿਆਵਾਂ ਤੋਂ ਖੁਸ਼ ਹੋ ਕੇ ਦਿੱਲੀ ਤੁਗਲਕਾਬਾਦ ਵਿਖੇ ਕਾਫੀ ਜ਼ਮੀਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਲਗਵਾ ਦਿੱਤੀ ਸੀ ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਾਚੀਨ ਪੁਰਾਤਨ ਸ੍ਰੀ ਗੁਰੂ ਰਵਿਦਾਸ ਮੰਦਿਰ ਬਣਿਆ ਹੋਇਆ ਹੈ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਅੱਗੇ ਦੱਸਿਆ ਕਿ ਦਿੱਲੀ ਤੁਗਲਕਾਬਾਦ ਵਿਖੇ ਕੁਝ ਸਮਾਂ ਪਹਿਲਾਂ ਦਿੱਲੀ ਡਿਵੈਲਮੈਂਟ ਅਥਾਰਟੀ ਅਦਾਲਤ ਦਾ ਸਹਾਰਾ ਲੈ ਕੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਮੰਦਿਰ ਨੂੰ ਢਹਿ ਢੇਰੀ ਕਰਕੇ 10 ਅਗਸਤ 2019 ਵਿੱਚ ਮੰਦਿਰ ਦੀ ਜਮੀਨ ਤੇ ਕਬਜ਼ਾ ਕਰ ਲਿਆ ਸੀ ਕਾਲੂ ਇਸ ਦੇ ਰੋਸ ਵਜੋਂ ਰਵਿਦਾਸੀਆ ਸਮਾਜ ਵੱਲੋਂ ਵਿਸ਼ਵ ਪੱਧਰ ਤੇ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਦਿੱਲੀ ਵਿਖੇ ਰਵਿਦਾਸੀਆ ਸਮਾਜ ਵੱਲੋਂ ਬਹੁਤ ਵੱਡੇ ਪੱਧਰ ਤੇ ਇਕੱਠ ਕੀਤਾ ਗਿਆ ਸੀ ਮਾਨਯੋਗ ਅਦਾਲਤ ਨੇ ਭਾਰਤ ਸਰਕਾਰ ਅਤੇ ਡੀ ਡੀ ਏ ਨੂੰ ਉਪਰੋਤਕ ਮੰਦਿਰ ਦਾ ਕਬਜ਼ਾ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਤੁਗਲਕਾਬਾਦ ਦਿੱਲੀ ਨੂੰ ਦੇਣ ਦੇ ਹੁਕਮ ਦਿੱਤੇ ਸਨ ਉਨ੍ਹਾਂ ਹੁਕਮਾਂ ਅਨੁਸਾਰ ਡੀ ਡੀ ਏ ਨੇ ਉਹੀ ਦੀਵਾਰ ਤੋੜ ਕੇ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਤੁਗਲਕਾਬਾਦ ਹਿੰਦੀ ਨੂੰ ਕਬਜ਼ਾ ਦੇ ਦਿੱਤਾ ਹੈ ਸੰਤ ਬਾਬਾ ਕੁਲਵੰਤ ਰਾਮ ਨੇ ਕਿਹਾ ਕਿ ਇਸ ਲਈ ਸੰਤ ਸਮਾਜ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਅਤੇ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਧਾਈ ਦੀਆਂ ਪਾਤਰ ਹਨ
NANDED MURDER CASE:ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੁਰਦੇਵ ਜੱਸਲ ਦੇ ਸਮਰਥਨ ਵਾਲੇ ਫਿਰੌਤੀ ਰੈਕੇਟ ਦਾ ਪਰਦਾਫਾਸ਼; ਏਐਸਆਈ ਸਮੇਤ ਦੋ ਗ੍ਰਿਫ਼ਤਾਰ
ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 83 ਲੱਖ ਰੁਪਏ ਫਿਰੌਤੀ ਦੀ ਰਕਮ, ਗੈਰ-ਕਾਨੂੰਨੀ ਪਿਸਤੌਲ, ਟੋਇਟਾ ਫਾਰਚੂਨਰ ਲੈਜੇਂਡਰ ਅਤੇ ਮਹਿੰਦਰਾ...