ਕੈਂਡੀ, 24 ਅਗਸਤ : ਦੂਸਰੇ ਵਨਡੇ ਮੈਚ ਵਿਚ ਸ੍ਰੀਲੰਕਾ ਨੇ ਭਾਰਤ ਅੱਗੇ ਜਿੱਤ ਲਈ 237 ਦੌੜਾਂ ਦਾ ਟੀਚਾ ਰੱਖਿਆ ਹੈ| ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜੀ ਕਰਦਿਆਂ ਸ੍ਰੀਲੰਕਾਈ ਟੀਮ ਨੇ ਨਿਰਧਾਰਿਤ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 236 ਦੌੜਾਂ ਬਣਾਈਆਂ|
ਇਸ ਤੋਂ ਪਹਿਲਾਂ ਸ੍ਰੀਲੰਕਾ ਦੀ ਸ਼ੁਰੂਆਤ ਖਰਾਬ ਰਹੀ| ਉਸ ਦੇ ਸਲਾਮੀ ਬੱਲੇਬਾਜ ਡਿਕਵੇਲਾ 31 ਅਤੇ ਗੁਣਤਿਕਾਲਾ 19 ਦੌੜਾਂ ਬਣਾ ਆਊਟ ਹੋ ਗਏ| ਸਭ ਤੋਂ ਵੱਧ 58 ਦੌੜਾਂ ਸਿਰੀਵਰਦਨਾ ਅਤੇ 40 ਦੌੜਾਂ ਕੇਪੁਗੇਦੜਾ ਨੇ ਬਣਾਈਆਂ|
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 4 ਵਿਕਟਾਂ ਹਾਸਿਲ ਕੀਤੀਆਂ, ਜਦੋਂ ਕਿ ਯੁਜਵੇਂਦਰ ਚਾਹਲ ਨੂੰ 2 ਅਤੇ ਹਾਰਦਿਕ ਪਾਂਂਡਿਆ ਤੇ ਅਕਸਰ ਪਟੇਲ ਨੂੰ 1-1 ਵਿਕਟ ਮਿਲੀ|
ICC Champions Trophy 2025 ਲਈ ਸ਼ਡਿਊਲ ਜਾਰੀ
ICC Champions Trophy 2025 ਲਈ ਸ਼ਡਿਊਲ ਜਾਰੀ ਚੰਡੀਗੜ੍ਹ, 25ਦਸੰਬਰ(ਵਿਸ਼ਵ ਵਾਰਤਾ) ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ...