ਸੋਹੁੰ ਚੁੱਕ ਸਮਾਗਮ ‘ਚ ਵਿਦੇਸ਼ੀ ਮਹਿਮਾਨਾਂ ਦਾ ਪਹੁੰਚਣਾ ਸ਼ੁਰੂ, ਸਵਾ 7 ਵਜੇ ਸ਼ੁਰੂ ਹੋਵੇਗਾ ਸਮਾਗਮ
ਚੰਡੀਗੜ੍ਹ ,9 ਜੂਨ (ਵਿਸ਼ਵ ਵਾਰਤਾ): ਨਰੇਂਦਰ ਮੋਦੀ ਦਾ ਪੀਐਮ ਵੱਲੋ ਤੀਸਰਾ ਸੋਹੁੰ ਚੁੱਕ ਸਮਾਗਮ ਕੁਝ ਹੀ ਮਿੰਟਾਂ ‘ਚ ਸ਼ੁਰੂ ਹੋਣ ਵਾਲਾ ਹੈ। ਭਾਰਤ ਦੇ ਗਵਾਂਢੀ ਦੇਸ਼ਾਂ ਤੋਂ ਮਹਿਮਾਨ ਸਮਾਗਮ ਵਾਲੀ ਜਗ੍ਹਾ ‘ਤੇ ਪਹੁੰਚ ਚੁੱਕੇ ਹਨ। ਚੀਫ ਜਸਟਿਸ ਆਫ ਇੰਡੀਆ ਵੀ ਪਹੁੰਚ ਚੁੱਕੇ ਹਨ। ਸੋਹੁੰ ਚੁੱਕ ਸਮਾਗਮ ਵਾਲੀ ਜਗ੍ਹਾ ‘ਤੇ 8 ਤੋਂ 10 ਹਜ਼ਾਰ ਮਹਿਮਾਨ ਪਹੁੰਚ ਚੁੱਕੇ ਹਨ। ਨਰੇਂਦਰ ਮੋਦੀ ਅਤੇ ਭਾਰਤ ਦੇ ਰਾਸ਼ਟਰਪਤੀ ਵੀ ਕੁਝ ਹੀ ਮਿੰਟਾਂ ‘ਚ ਪਹੁੰਚਣ ਵਾਲੇ ਹਨ। ਇਕ ਇਕ ਕਰਕੇ ਸਾਰੇ ਆਗੂ ਪਹੁੰਚ ਚੁੱਕੇ ਹਨ। ਮਾਲਦੀਵ ਦੇ ਰਾਸ਼ਟਰਪਤੀ ਵੀ ਪਹੁੰਚੇ ਹਨ ਜਿੰਨਾ ਦਾ ਸਵਾਗਤ ਕੀਤਾ ਗਿਆ ਹੈ।