ਸੋਹਾਣਾ ਨਰਸ ਕਤਲ ਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ
ਪੁਲਿਸ ਨੇ ਬਰਖ਼ਾਸਤ ਏਐਸਆਈ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ 25 ਨਵੰਬਰ(ਵਿਸ਼ਵ ਵਾਰਤਾ)- ਮੁਹਾਲੀ ਦੇ ਸੋਹਾਣਾ ਵਿੱਚ ਹੋਏ ਨਰਸ ਕਤਲਕਾਂਡ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਪੰਜਾਬ ਪੁਲਿਸ ਦਾ ਹੀ ਬਰਖ਼ਾਸਤ ਮੁਲਾਜ਼ਮ ਹੈ ਜੋ ਕਿ ਫਰਾਰ ਚੱਲ ਰਿਹਾ ਸੀ,ਜਿਸਦੀ ਪਛਾਣ ਰਸ਼ਪ੍ਰੀਤ ਵਜੋਂ ਹੋਈ ਹੈ। ਹੋਰ ਜਾਣਕਾਰੀ ਲਈ ਦੱਸ ਦਈਏ ਕਿ ਬੀਤੇ ਦਿਨੀਂ ਪਿੰਡ ਸੋਹਾਣਾ ‘ਚ ਟੋਭੇ ਨੇੜੇ 23 ਸਾਲਾ ਨਸੀਬ ਨਾਂ ਦੀ ਨਰਸ ਲੜਕੀ ਦੀ ਲਾਸ਼ ਸ਼ੱਕੀ ਹਾਲਤ ‘ਚ ਮਿਲੀ ਸੀ। ਇਸ ਮਾਮਲੇ ਵਿੱਚ ਬਰਖ਼ਾਸਤ ਏਐਸਆਈ ਰਸ਼ਪ੍ਰੀਤ ਸ਼ੱਕ ਦੇ ਘੇਰੇ ਵਿੱਚ ਸੀ,ਜੋ ਕਿ ਆਪਣੇ ਪਰਿਵਾਰ ਸਮੇਤ ਫਰਾਰ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੋਸਟ ਮਾਰਟਮ ਵਿੱਚ ਮ੍ਰਿਤਕ ਨਰਸ ਦੇ ਗਲੇ ਦੀ ਹੱਡੀ ਟੁੱਟੀ ਹੋਈ ਪਾਈ ਗਈ ਸੀ।ਜਿਸ ਤੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਸਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਹੁਣ ਮੁਲਜ਼ਮ ਰਸ਼ਪ੍ਰੀਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।