ਸੋਨੇ ਦੀਆਂ ਕੀਮਤਾਂ ਵਿੱਚ ਫਿਰ ਉਛਾਲ
ਦਿੱਲੀ, 27ਮਈ(ਵਿਸ਼ਵਵਰਤਾ): ਅੱਜ ਸੋਨੇ ਦੀ ਕੀਮਤ ਵਿਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲੀ। ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਵਿਚ 22 ਕੈਰਟ ਸੋਨੇ ਦੀ ਕੀਮਤ 47,310 ਰੁਪਏ ਪ੍ਰਤੀ 10 ਗ੍ਰਾਮ ਸੀ। 25 ਮਈ ਨੂੰ 22 ਕੈਰਟ ਸੋਨੇ ਦੀ ਕੀਮਤ 47,180 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ 24 ਕੈਰਟ ਸੋਨੇ ਦੀ ਕੀਮਤ ਵਿਚ 20 ਰੁਪਏ ਦੀ ਗਿਰਾਵਟ ਆਈ ਹੈ। ਅੱਜ 24 ਕੈਰਟ ਸੋਨੇ ਦੀ ਦਰ 49,660 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਦੇ ਨਾਲ ਹੀ ਕੱਲ੍ਹ 24 ਕੈਰਟ ਸੋਨੇ ਦੀ ਕੀਮਤ 49,640 ਰੁਪਏ ਪ੍ਰਤੀ 10 ਗ੍ਰਾਮ ਸੀ।