ਸੈਸ਼ਨ 2021-22 ਦੌਰਾਨ ਸਰਕਾਰੀ ਆਈ.ਟੀ.ਆਈ. ਕਪੂਰਥਲਾ ਵਿਖੇ ਦਾਖਲੇ ਸ਼ੁਰੂ
ਕਪੂਰਥਲਾ, 25 ਨਵੰਬਰ(ਵਿਸ਼ਵ ਵਾਰਤਾ)-ਰਾਜ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਮਿਤੀ 26/11/2021 ਤੋਂ 29/11/2021 ਤੱਕ ਦਾਖਲਾ ਕੀਤਾ ਜਾਣਾ ਹੈ। ਇਸ ਤਹਿਤ ਸਰਕਾਰੀ ਆਈ.ਟੀ.ਆਈ. ਕਪੂਰਥਲਾ ਵਿਖੇ ਦਾਖਲਾ ਸੈਸ਼ਨ 2022 ਦੇ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਆਈ.ਟੀ.ਆਈ ਕਪੂਰਥਲਾ ਨੇ ਦੱਸਿਆ ਕਿ ਐਨ.ਸੀ.ਵੀ.ਟੀ, ਟਰੇਡਾਂ ਦੇ ਦਾਖਲੇ ਲਈ ਲਵੀਂ, 10 ਵੀ. ਪਾਸ ਲੜਕੇ ਅਤੇ ਲੜਕੀਆਂ ਲਈ 29/11/2021 ਤੱਕ ਵੱਖ-ਵੱਖ ਟਰੇਡਾਂ ਜਿਵੇਂ ਕਿ ਟਰਨਰ,
ਕਾਰਪੈਂਟਰ, ਵੈਲਡਰ, ਵੈਲਡਰ (GMAw & GTAW) (ਰੈਗੁਲਰ ਅਤੇ ਡੀ.ਐਸ.ਟੀ), ਆਦਿ ਟਰੇਡਾਂ ਵਿੱਚ ਖਾਲੀ ਰਹਿ ਗਈਆਂ ਸੀਟਾਂ ਲਈ ਦਾਖਲਾ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਸਰਕਾਰੀ ਆਈ.ਟੀ.ਆਈ. ਮਕਸੂਦਪੁਰਟਰੇਡਾਂ (ਵੈਲਡਰ, COPA, Basic Cosmetology, ਸਿਲਾਈ ਅਤੇ ਕਟਾਈ, ਕਢਾਈ) ਅਤੇ ਸਰਕਾਰੀ ਆਈ.ਟੀ.ਆਈ. ਆਦਮਪੁਰ ਵਿਖੇ ਵੀ ਖਾਲੀ ਰਹਿੰਦੀਆਂ ਸੀਟਾਂ ਲਈ ਵੀ 29/11/2021 ਤੱਕ ਦਾਖਲਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦਾਖਲਾ ਮੈਰਿਟ ਦੇ ਅਧਾਰ ਤੇ ਕੀਤਾ ਜਾਣਾ ਹੈ ਅਤੇ ਚਾਹਵਾਨ ਲੜਕੇ/ ਲੜਕੀਆਂ ਆਪਣੇ ਅਸਲ ਸਰਟੀਫਿਕੇਟਾਂ ਸਮੇਤ ਸੰਸਥਾ ਵਿੱਚ ਨਿਜੀ ਤੌਰ ਤੇ ਹਾਜ਼ਰ ਹੋ ਕੇ ਸੰਸਥਾ ਵਿੱਚ ਚੱਲ ਰਹੀਆਂ ਟਰੇਡਾਂ ਵਿੱਚ ਦਾਖਲਾ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਦਾਖਲਾ ਹੋਏ ਸਿਖਿਆਰਥੀਆਂ ਬੱਸ ਪਾਸ ਦੀ ਸਹੂਲਤ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ਤੇ ਚਲਾਈਆਂ ਜਾਣ ਵਾਲੀਆਂ ਸਕੀਮਾਂ ਦਾ ਵੀਲਾਭ ਲੈ ਸਕਣਗੇ