ਨਵੀਂ ਦਿੱਲੀ, 3 ਸਤੰਬਰ : ਸੈਂਸੈਕਸ ਵਿਚ ਅੱਜ 332.55 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਸ਼ੇਅਰ ਬਾਜ਼ਾਰ 38,312.52 ਅੰਕਾਂ ਤੇ ਪਹੁੰਚ ਕੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 98 ਅੰਕਾਂ ਦੀ ਗਿਰਾਵਟ ਨਾਲ 11,582.35 ਉਤੇ ਬੰਦ ਹੋਇਆ।
ਦੂਸਰੇ ਪਾਸੇ ਰੁਪਇਆ ਵੀ ਡਾਲਰ ਦੇ ਮੁਕਾਬਲੇ ਹੋਰ ਕਮਜ਼ੋਰ ਹੋ ਰਿਹਾ ਹੈ। ਰੁਪਇਆ ਇਕ ਡਾਲਰ ਦੇ ਮੁਕਾਬਲੇ 71.10 ਤੱਕ ਪਹੁੰਚ ਗਿਆ ਹੈ।