ਸੇਵਾ ਮੁਕਤ ਡੀਐਸਪੀ ਸੁਲੱਖਣ ਸਿੰਘ ਮਾਨ ਦੇ ਮਾਤਾ ਜੀ ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਭਲਕੇ
ਮਾਨਸਾ, 20 ਜਨਵਰੀ(ਵਿਸ਼ਵ ਵਾਰਤਾ) -ਪੰਜਾਬ ਪੁਲੀਸ ਦੇ ਸੇਵਾ ਮੁਕਤ ਡੀਐਸਪੀ ਸੁਲੱਖਣ ਸਿੰਘ ਮਾਨ ਦੇ ਮਾਤਾ ਸ੍ਰੀਮਤੀ ਹਰਬੰਸ ਕੌਰ ਜੋ ਕਿ 11 ਜਨਵਰੀ ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਨਮਿੱਤ ਆਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ ਨੂੰ ਗ੍ਰਹਿ ਪਿੰਡ ਸੁਜਾਨਪੁਰ ਦਿਹਾਤੀ, ਨਜ਼ਦੀਕ ਪਾਵਰ ਹਾਊਸ-2, ਸੁਜਾਨਪੁਰ (ਪਠਾਨਕੋਟ) ਵਿਖੇ ਪਾਏ ਜਾਣਗੇ।
85 ਸਾਲਾਂ ਦੇ ਮਾਤਾ ਹਰਬੰਸ ਕੌਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਰੱਜੀ ਰੂਹ ਔਰਤ ਸਨ। ਉਹ ਆਪਣੇ ਪਿੱਛੇ ਦੋ ਪੁੱਤਰ,ਪੋਤੇ-ਪੋਤੀਆਂ,ਦੋਹਤੇ-ਦੋਹਤੀਆਂ,ਰਿਸ਼ਤੇਦਾਰਾਂ ਅਤੇ ਅੰਗਾਂ-ਸਾਕਾਂ ਦਾ ਵੱਡਾ ਬਾਗ-ਬਗੀਚਾ ਛੱਡ ਗਏ ਹਨ।
ਇਥੇ ਜ਼ਿਕਰਯੋਗ ਹੈ ਕਿ ਸੁਲੱਖਣ ਸਿੰਘ ਮਾਨ ਪੰਜਾਬ ਦੇ ਮਾਨਸਾ ਸਮੇਤ ਅਨੇਕਾਂ ਜ਼ਿਲ੍ਹਿਆਂ ਵਿੱਚ ਬਤੌਰ ਉਚ ਪੁਲੀਸ ਅਧਿਕਾਰੀ ਵਜੋਂ ਤਾਇਨਾਤ ਰਹੇ ਹਨ ਅਤੇ ਉਨ੍ਹਾਂ ਦੀਆਂ ਮਹਿਕਮੇ ਨੂੰ ਦਿੱਤੀਆਂ ਪ੍ਰਾਪਤੀਆਂ ਹਰ ਥਾਂ ’ਤੇ ਬੋਲਦੀਆਂ ਰਹੀਆਂ ਹਨ। ਉਹ ਜਿੱਥੇ ਵੀ ਰਹੇ, ਸੂਬਾ ਪੱਧਰੀ ਕਾਰਗੁਜ਼ਾਰੀਆਂ ਨਾਲ ਹਮੇਸ਼ਾ ਸਨਮਾਨਿਤ ਹੁੰਦੇ ਰਹੇ ਹਨ।