ਸੇਵਾ ਮੁਕਤ ਅਧਿਆਪਕਾਂ ਬਲਵੀਰ ਕੌਰ ਨੇ ਲਿਆ ਅਹਿਮ ਨਿਰਣਾ
ਮਾਨਸਾ 30 ਅਪ੍ਰੈਲ( ਵਿਸ਼ਵ ਵਾਰਤਾ)-: ਸਰਕਾਰੀ ਪ੍ਰਾਇਮਰੀ ਸਕੂਲ ਮੁੰਡੇ ਮਾਨਸਾ ਤੋਂ ਸੇਵਾ ਮੁਕਤ ਹੋਣ ਵਾਲੇ ਸੈਂਟਰ ਹੈੱਡ ਟੀਚਰ ਬਲਵੀਰ ਕੌਰ ਨੇ ਅਹਿਮ ਫੈਸਲਾ ਲੈਂਦਿਆਂ ਕਿਹਾ ਕਿ ਉਹ ਕਰੋਨਾ ਵਾਇਰਸ ਦੇ ਲਾਕਡਾਊਨ ਦੌਰਾਨ ਵੀ ਘਰ ਬੈਠੇ ਬੱਚਿਆਂ ਦੀ ਆਨ ਲਾਈਨ ਪੜ੍ਹਾਈ ਨੂੰ ਜਾਰੀ ਰੱਖਣਗੇ ਅਤੇ ਇਸ ਬਦਲੇ ਕੋਈ ਮਿਹਨਤਾਨੇ ਦੀ ਮੰਗ ਨਹੀੰ ਕਰਨਗੇ।
ਨਵੋਦਿਆ ਵਰਗੀਆਂ ਸਖਤ
ਪ੍ਰੀਖਿਆਵਾਂ ਰਾਹੀਂ ਦਰਜਨਾਂ ਬੱਚਿਆਂ ਦੇ ਬੇੜੀ ਨੂੰ ਪਾਰ ਲੰਘਾਉਣ ਵਾਲੇ ਇਸ ਅਧਿਆਪਕਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਇਸ ਔਖੀਂ ਘੜੀ ਵੀ ਸਿੱਖਿਆ ਵਿਭਾਗ ਅਤੇ ਬੱਚਿਆਂ ਦੇ ਨਾਲ ਖੜ੍ਹੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ ਨੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਵੱਲੋ ਸੇਵਾ ਭਾਵਨਾ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਦੇ ਨਿਰਣੇ ਦੀ ਪ੍ਰਸ਼ੰਸਾ ਕੀਤੀ ਹੈ।
ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਲੰਬਾ ਅਰਸਾ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਵਾਲੀ ਅਧਿਆਪਕਾਂ ਬਲਵੀਰ ਕੌਰ ਨੇ ਵਿਭਾਗ ਦੇ ਹਰ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਅਪਣਿਆ ਬੱਚਿਆਂ ਨੂੰ ਹਰ ਖੇਤਰ ਚ ਮੋਹਰੀ ਲਾਉਣ ਲਈ ਘੜੀ ਦੀਆਂ ਸੂਈਆਂ ਦੀ ਪ੍ਰਵਾਹ ਨਹੀੰ ਕੀਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਨਤੀਜੇ ਆਉਂਦੇ ਰਹੇ, ਜਿਸ ਕਰਕੇ ਉਹ ਜਿਥੇਂ ਵੀ ਰਹੇ, ਉਥੋਂ ਦੇ ਬੱਚਿਆਂ ਦੇ ਸਿੱਖਿਆ,ਖੇਡਾਂ, ਸਭਿਆਚਾਰ ਅਤੇ ਹੋਰ ਹਰ ਖੇਤਰ ਚ ਭਾਗ ਜਾਗਦੇ ਰਹੇ, ਉਹ ਜਿਥੇਂ ਵੀ ਰਹੇ,ਉਸ ਸਕੂਲ ਦੀ ਨੁਹਾਰ ਬਦਲਦੇ ਰਹੇ।ਬਲਵੀਰ ਕੌਰ ਨੇ ਸਰਕਾਰੀ ਹਾਈ ਸਕੂਲ ਬਹਿਲਾ ਤੋਂ ਦਸਵੀਂ ਕਰਨ ਉਪਰੰਤ 1979-81 ਦੌਰਾਨ ਜੇ ਬੀ ਟੀ ਗੋਰਮਿੰਟ ਇੰਸਟੀਟਿਊਸ਼ਨ ਲੋਗੋਵਾਲ ਤੋਂ ਕੀਤੀ।ਸੰਨ 1988 ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਖੁਰਦ ਵਿਖੇ ਬਤੌਰ ਅਧਿਆਪਕ ਸਰਕਾਰੀ ਸੇਵਾ ਸ਼ੁਰੂ ਕੀਤੀ।ਅਤਲਾ ਖੁਰਦ ਤੋਂ ਬਾਅਦ ਲਗਭਗ 21 ਸਾਲ ਸਰਕਾਰੀ ਪ੍ਰਾਇਮਰੀ ਸਕੂਲ ਅਕਲੀਆ ਵਿਖੇ ਸਰਕਾਰੀ ਸੇਵਾਵਾਂ ਨਿਭਾਈ।ਹੈਂਡ ਟੀਚਰ ਦੀ ਪਰਮੋਸ਼ਨ ਹੋ ਕੇ ਸਰਕਾਰੀ ਪ੍ਰਾਇਮਰੀ ਸਕੂਲ ਮਾਖਾਂ ਚਹਿਲਾ ਵਿਖੇ, ਫਿਰ ਸਰਕਾਰੀ ਪ੍ਰਾਇਮਰੀ ਸਕੂਲ਼ ਅਕਲੀਆ ਵਿਖੇ ਆ ਗਏ।
6 ਸਾਲ ਅਕਲੀਆ ਵਿਖੇ ਸੇਵਾ ਨਿਭਾਉਣ ਤੋਂ ਬਾਅਦ ਉਹ ਸੈਟਰ ਹੈਂਡ ਟੀਚਰ ਦੇ ਅਹੁੱਦੇ ਤੇ ਪ੍ਰਮੋਟ ਹੋ ਕੇ 2017 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਮੁੰਡੇ ਵਿਖੇ ਜੁਆਇਨ ਕੀਤਾ, ਉਨ੍ਹਾਂ ਦੇ ਜੀਵਨ ਸਾਥੀ ਮੁਖਤਿਆਰ ਸਿੰਘ ਪਟਵਾਰੀ ਮਾਲ ਵਿਭਾਗ ਵਿੱਚੋਂ ਰਿਟਾਇਰ ਹੋਏ ਹਨ, ਉਨ੍ਹਾਂ ਦਾ ਪੁੱਤਰ ਰਾਜਵਿੰਦਰ ਸਿੰਘ ਇੰਪੈਕਟਰ ਫੂਡ ਐਂਡ ਸਿਵਲ ਸਪਲਾਈਜ਼ ਅਤੇ ਪੁੱਤਰੀ ਫਿਜਿਕਸ ਲੈਂਕਚਰਾਰ ਸਰਕਾਰੀ ਸੇਵਾ ਨਿਭਾ ਰਹੀ ਹੈ।