ਸੂਬੇ ਦੀ ਖੁਸ਼ਹਾਲੀ ਲਈ ਮੁੱਖ ਮੰਤਰੀ ਨੇ ਮਨਸਾ ਦੇਵੀ ਮੰਦਿਰ ਵਿਚ ਕੀਤੀ ਪੂਜਾ ਅਰਚਨਾ
ਚੰਡੀਗੜ੍ਹ, 8 ਅਕਤੂਬਰ (ਵਿਸ਼ਵ ਵਾਰਤਾ)- ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਰਾਤਿਆਂ ਦੇ ਦੂਜੇ ਦਿਨ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਵਿਚ ਪੂਜਾ ਅਰਚਨਾ ਕਰ ਸੂਬੇ ਦੀ ਸੁੱਖ ਖੁਸ਼ਹਾਲੀ ਲਈ ਮਨੋਕਾਮਨਾ ਕੀਤੀ। ਉਨ੍ਹਾਂ ਨੇ ਯੱਗਸ਼ਾਲਾ ਵਿਚ ਆਯੋਜਿਤ ਹਵਨ ਵਿਚ ਆਹੂਤੀ ਪਾਈ ਅਤੇ ਲਗਭਗ 4 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਨਿਰਮਾਣਿਤ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਵੀ ਮੌਜੂਦ ਸਨ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਸਾਲ 1991 ਤੋਂ ਮਾਤਾ ਮਨਸਾ ਦੇਵੀ, ਪੰਚਕੂਲਾ ਤੇ ਕਾਲੀ ਮਾਤਾ ਮੰਦਿਰ, ਕਾਲਕਾ ਦਾ ਅਧਿਗ੍ਰਹਿਣ ਕੀਤਾ ਗਿਆ ਹੈ, ਉਦੋਂ ਤੋਂ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸੀ ਕੜੀ ਵਿਚ 2 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਬਣੇ ਮਾਤਾ ਮਨਸਾ ਦੇਵੀ ਮੰਦਿਰ ਤੋਂ ਪਟਿਆਲਾ ਮੰਦਿਰ ਤਕ ਜੋੜਨ ਵਾਲੇ ਮੇਨ ਕਾਰੀਡੋਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸ੍ਰੀ ਵਾਟਿਕਾ ਪਾਰਕਿੰਗ ਦਾ ਵੀ ਉਦਘਾਟਨ ਕੀਤਾ, ਜਿਸ ‘ਤੇ 2 ਕਰੋੜ 4 ਲੱਖ ਰੁਪਏ ਖਰਚ ਹੋਏ ਹਨ। ਇਸ ਪਾਰਕਿੰਗ ਵਿਚ ਸ਼ਰਧਾਲੂਆਂ ਨੂੰ ਵਾਹਨ ਖੜੇ ਕਰਨ ਦੀ ਸਹੂਲਤ ਮਿਲੇਗੀ। ਮੁੱਖ ਮੰਤਰੀ ਨੇ ਪਿੰਜੌਰ ਅਤੇ ਕਾਲਕਾ ਵਿਚ ਕਾਲੀ ਮਾਤਾ ਮੰਦਿਰ ਦੇ ਸ਼ਕਤੀ ਸਤੰਭ ਦਾ ਵੀ ਉਦਘਾਟਨ ਕੀਤਾ। ਇੰਨ੍ਹਾਂ ਦੇ ਨਿਰਮਾਣ ‘ਤੇ 22.65 ਲੱਖ ਰੁਪਏ ਲਾਗਤ ਆਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮਾਤਾ ਮਨਸਾ ਦੇਵੀ ਸ਼੍ਰਾਇਨ ਬੋਰਡ ਦੇ ਅਧੀਨ ਆਉਣ ਵਾਲੇ ਮੰਦਿਰਾਂ ਦੇ ਵਿਕਾਸ ਦੇ ਲਈ ਨਵੇਂ-ਨਵੇਂ ਪੋ੍ਰਜੈਕਟ ਨੂੰ ਮੰਜੂਰੀ ਦਿੱਤੀ ਜਾ ਰਹੀ ਹੈ, ਤਾਂ ਜੋ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਾਤਾ ਮਨਸਾ ਦੇਵੀ ਦੇ ਦਰਸ਼ਨ ਕਰਨ ਨਾਲ ਹਰ ਵਿਅਕਤੀ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਸਾਲ ਵਿਚ ਦੋ ਵਾਰ ਲਗਣ ਵਾਲੇ ਨਰਾਤੇ ਮੇਲੇ ਦੌਰਾਨ ਹਰ ਸਾਲ ਲੱਖਾਂ ਸ਼ਰਧਾਲੂ ਮਾਤਾ ਦੇ ਦਰਸ਼ਨ ਕਰਨ ਪਹੁੰਚਦੇ ਹਨ। ਉਨ੍ਹਾਂ ਦੀ ਸਹੂਲਤ ਨੁੰ ਲੈ ਕੇ ਹਰਿਆਣਾ ਸਰਕਾਰ ਅਤੇ ਸ੍ਰੀ ਮਾਤਾ ਮਨਸਾ ਦੇਵੀ ਸ਼੍ਰਾਇਨ ਬੋਰਡ ਵਚਨਬੱਧ ਹੈ।
ਫਸਲਾਂ ਦੀ ਹੋਵੇਗੀ ਸਪੈਸ਼ਲ ਗਿਰਦਾਵਰੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੀਂਹ ਦੀ ਵਜ੍ਹਾ ਨਾਲ ਫਸਲਾਂ ਵਿਚ ਕਾਫੀ ਨੁਕਸਾਨ ਹੋਇਆ ਹੈ। ਅਜਿਹੇ ਵਿਚ ਸਰਕਾਰ ਨੇ ਕਿਸਾਨਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਸਪੈਸ਼ਨ ਗਿਰਦਾਵਰੀ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਗਿਰਦਾਵਰੀ ਦੇ ਬਾਅਦ ਕਿਸਾਨਾਂ ਦੀ ਖਰਾਬ ਫਸਲ ਦਾ ਸਹੀ ਮੁਆਵਜਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੀਂਹ ਦੀ ਵਜ੍ਹਾ ਨਾਲ ਕੁੱਝ ਥਾਂ ਫਸਲ ਦੀ ਖਰੀਦ ਵੀ ਪ੍ਰਭਾਵਿਤ ਹੋਈ ਹੈ। ਸਰਕਾਰ ਨੇ ਖਰੀਦ ਪ੍ਰਕ੍ਰਿਆ ਨੂੰ ਦਰੁਸਤ ਕਰਨ ਦੇ ਆਦੇਸ਼ ਵੀ ਦਿੱਤੇ ਹਨ।
ਮੁੱਖ ਮੰਤਰੀ ਪਰਿਵਾਰ ਉਥਾਨ ਯੋਜਨਾ ਨਾਲ ਛੋਟੇ ਕਿਸਾਨਾਂ ਨੂੰ ਲਾਭ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਦੀ ਮੁੱਖ ਮੰਤਰੀ ਪਰਿਵਾਰ ਉਥਾਨ ਯੋਜਨਾ ਬੇਹੱਦ ਲਾਭਕਾਰੀ ਹੈ। ਇਸ ਯੋਜਨਾ ਨਾਲ ਬਹੁਤ ਗਰੀਬ ਪਰਿਵਾਰ ਦੇ ਘਰ ਤਕ ਸਰਕਾਰ ਸਿੱਧੇ ਪਹੁੰਚੇਗੀ ਅਤੇ ਉਸ ਨੂੰ ਯੋਜਨਾ ਦਾ ਲਾਭ ਦੇ ਕੇ ਉਸ ਦਾ ਆਰਥਕ ਵਿਕਾਸ ਯਕੀਨੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਛੋਟੇ ਤੋਂ ਛੋਟੇ ਕਿਸਾਨਾਂ ਤੇ ਮਜਦੂਰਾਂ ਨੂੰ ਇਸ ਯੋਜਨਾ ਦਾ ਸਿੱਧਾ ਲਾਭ ਮਿਲੇਗਾ ਅਤੇ ਸਰਕਾਰ ਦੇ ਅੰਤੋਦੇਯ ਦੇ ਵਿਕਾਸ ਦਾ ਸਪਨਾ ਪੂਰਾ ਹੋਵੇਗਾ।
ਕਾਨੂੰਨ ਵਿਵਸਥਾ ਬਣਾਏ ਰੱਖਣਾ ਸਰਕਾਰ ਦਾ ਉਦੇਸ਼
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਮਾਤਾ ਮਨਸਾ ਦੇਵੀ ਸ਼ਕਤੀਪੀਠ ਵਿਚ ਮਹਿਸੂਸ ਹੋਇਆ ਕਿ ਮਾਤਾ ਰਾਣੀ ਸਾਡੀ ਸਾਰਿਆਂ ਦੀ ਸੁਰੱਖਿਆ ਕਰੇਗੀ ਇਸ ਲਈ ਉਹ ਆਪਣੇ ਉਸ ਬਿਆਨ ਨੂੰ ਵਾਪਿਸ ਲੈਂਦੇ ਹਨ ਜਿਸ ਵਿਚ ਉਨ੍ਹਾਂ ਨੇ ਜਰੂਰਤ ਹੋਣ ‘ਤੇ ਆਤਮ ਰੱਖਿਆਤ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਪ੍ਰਮੁੱਖ ਉਦੇਸ਼ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮਾਤਾ ਮਨਸਾ ਦੇਵੀ ਨਾਲ ਦੇਸ਼-ਸੂਬੇ ਦੇ ਸਾਰੇ ਨਾਗਰਿਕਾਂ ਦੀ ਸੁੱਖ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ।