ਸੂਬੇ ‘ਚ ਭਗਵੰਤ ਮਾਨ ਸਰਕਾਰ ਦਾ ਕੱਲ੍ਹ ਇੱਕ ਮਹੀਨਾ ਹੋਵੇਗਾ ਪੂਰਾ
16 ਅਪ੍ਰੈਲ ਨੂੰ ਪੰਜਾਬੀਆਂ ਨੂੰ ਦੇਣਗੇ ਵੱਡੀ ਖੁਸ਼ਖ਼ਬਰੀ- ਕਰ ਚੁੱਕੇ ਹਨ ਐਲਾਨ
ਮਾਨ ਲਗਾਤਾਰ ਲੈ ਰਹੇ ਹਨ ਇਤਿਹਾਸਕ ਫੈਸਲੇ
ਪੜ੍ਹੋ, ਕਿਹੜੀ ਸੌਗਾਤ ਦੇ ਸਕਦੇ ਹਨ ਪੰਜਾਬ ਵਾਸੀਆਂ ਨੂੰ ਕੱਲ੍ਹ ?
ਚੰਡੀਗੜ੍ਹ, 15 ਅਪ੍ਰੈਲ (ਵਿਸ਼ਵ ਵਾਰਤਾ)- ਪੰਜਾਬ ਦੀ ਸਿਆਸਤ ਵਿਚ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਲਕੇ ਇਕ ਮਹੀਨਾ ਪੂਰਾ ਹੋ ਜਾਵੇਗਾ। ਦੱਸ ਦੇਈਏ ਕਿ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ 16 ਤਰੀਕ ਨੂੰ ਅਸੀਂ ਪੰਜਾਬ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਦੇਵਾਂਗੇ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ ਔਰਤਾਂ ਲਈ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਜਾਂ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਸਕਦੇ ਹਨ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਮਾਨ ਸਰਕਾਰ ਪੰਜਾਬ ਵਿੱਚ ਕਈ ਵੱਡੇ ਫੈਸਲੇ ਲੈ ਚੁੱਕੀ ਹੈ, ਜਿਸ ਤਰ੍ਹਾਂ ਕਿ ਸਰਕਾਰ ਨੇ 25 ਹਜ਼ਾਰ ਨੌਕਰੀਆਂ ਅਤੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਰਗੇ ਵੱਡੇ ਫੈਸਲੇ ਲਏ ਹਨ।
ਕੁਝ ਦਿਨ ਪਹਿਲਾਂ ਹੀ, ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਲਈ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਸਾਡੇ ਅਧਿਕਾਰੀ ਤੁਹਾਨੂੰ ਫ਼ੋਨ ਕਰਕੇ ਜਾਣਕਾਰੀ ਲੈਣਗੇ ਕਿ ਤੁਸੀਂ ਘਰ ਕਿੰਨੇ ਵਜੇ ਹੋ। ਇਸ ਅਨੁਸਾਰ ਸਾਡੇ ਅਧਿਕਾਰੀ ਤੁਹਾਨੂੰ ਤੁਹਾਡੇ ਘਰ ਰਾਸ਼ਨ ਪਹੁੰਚਾਉਣਗੇ। ਇਹ ਇੱਕ ਬਦਲਵੀਂ ਯੋਜਨਾ ਹੈ।” ਚੋਣਾਂ ਦੌਰਾਨ ‘ਆਪ’ ਨੇ ਵੀ ਘਰ-ਘਰ ਰਾਸ਼ਨ ਪਹੁੰਚਾਉਣ ਦਾ ਵਾਅਦਾ ਕੀਤਾ ਸੀ, ਇਹ ਮੁਹਿੰਮ ਵੀ ਕੱਲ੍ਹ ਤੋਂ ਲਾਗੂ ਹੋ ਸਕਦੀ ਹੈ।