ਪੰਜਾਬ ਮਜ਼ਦੂਰਾਂ, ਦਲਿਤਾਂ, ਪੱਛੜੇ ਵਰਗਾਂ ਅਤੇ ਘਟਗਿਣਤੀਆਂ ਦੀ ਦੁਰਗਤੀ ਦਾ ਘਰ – ਜਸਵੀਰ ਸਿੰਘ ਗੜ੍ਹੀ
ਸੰਗਰੂਰ,16 ਸਤੰਬਰ(ਵਿਸ਼ਵ ਵਾਰਤਾ)- ਬਹੁਜਨ ਸਮਾਜ ਪਾਰਟੀ ਨੇ ਅੱਜ ਸੰਗਰੂਰ ਵਿਖੇ ਵਿਸ਼ਾਲ ਰੋਸ਼ ਪ੍ਰਦਰਸਨ ਤੇ ਰੋਸ਼ ਮਾਰਚ ਕੀਤਾ। ਅਗਸਤ 15 ਤੋਂ ਸੁਰੂ ਕੀਤੇ ਬਸਪਾ ਦੇ ਇਸ ਅੰਦੋਲਨ ਦਾ ਅੱਜ 18ਵਾਂ ਰੋਸ ਮਾਰਚ ਸੀ, ਜੋਕਿ ਪੰਜਾਬ ਦੇ ਵੱਖ ਵੱਖ ਜਿਲ੍ਹਾ ਹੈੱਡ ਕੁਆਰਟਰ ਤੇ ਕਰਕੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਭੇਜੇ ਜਾ ਰਹੇ ਹਨ। ਇਸ ਮੌਕੇ ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਅਜ਼ਾਦੀ ਦੇ 75 ਸਾਲਾਂ ਵਿਚ ਪੰਜਾਬ ਵਿੱਚ ਬਹੁਜਨ ਸਮਾਜ ਦੀ ਇੰਨੀ ਦੁਰਗਤੀ ਹੋ ਰਹੀ ਹੈ ਕਿ ਆਜ਼ਾਦੀ ਵਿੱਚ ਵੀ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਹੇ ਹਨ। ਮਜ਼ਦੂਰਾਂ ਲਈ ਮਨਰੇਗਾ ਤਹਿਤ 100 ਦਿਨਾਂ ਕੰਮ ਵੀ ਪੂਰਾ ਨਹੀਂ ਮਿਲ ਰਿਹਾ ਨਾ ਹੀ ਸਰਕਾਰ ਵਲੋਂ ਨਿਯਤ ਕੀਤੀ ਦਿਹਾੜੀ। ਜਦੋਂਕਿ ਮਜ਼ਦੂਰ ਆਪਣੇ ਲਈ 800ਰੁਪਿਆ ਦਿਹਾੜੀ ਦਾ ਮੰਗ ਰਹੇ ਹਨ। ਅਨੁਸੂਚਿਤ ਜਾਤੀਆਂ ਦੀ ਪੰਚਾਇਤੀ ਜਮੀਨ ਵਿਚ ਇਕ ਤਿਹਾਈ ਹਿੱਸਾ ਜ਼ਮੀਨ ਦਾ ਹੱਕ ਮਾਰਿਆ ਜਾ ਰਿਹਾ ਹੈਂ। ਅਨੁਸੂਚਿਤ ਜਾਤੀ ਲਈ ਲਾਅ ਅਫਸਰਾਂ ਦੀਆਂ 58 ਪੋਸਟਾਂ ਵਿਚ ਸਰਕਾਰ ਦੀ ਧੋਖਾਧੜੀ ਤੇ ਰਾਖਵਾਂਕਰਨ ਐਕਟ 2006 ਦੀ ਉਲੰਘਨਾ ਹੋ ਰਹੀ ਹੈ। ਦਲਿਤ ਵਰਗ ਦੇ ਮੁਲਾਜ਼ਮਾਂ ਲਈ 85ਵੀਂ ਸੰਵਿਧਾਨਿਕ ਸੋਧ ਤੇ 10/10/14 ਦਾ ਪੱਤਰ ਗੁਲਾਮੀ ਵੱਲ ਧੱਕ ਰਿਹਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੇ ਰੋਕੀਆ ਡਿਗਰੀਆਂ ਦਾ ਮੁੱਦਾ, ਪਛੜੀਆਂ ਸ੍ਰੇਣੀਆਂ ਲਈ ਮੰਡਲ ਕਮਿਸ਼ਨ ਰਿਪੋਰਟ ਦਾ ਅਣਗੌਲਿਆ ਰੱਖਣਾ ਧੋਖਾਧੜੀ ਹੈ। ਸ ਗੜ੍ਹੀ ਨੇ ਬਹੁਜਨ ਸਮਾਜ ਦੀ ਕਮਜੋਰ ਆਰਥਿਕਤਾ ਤੇ ਸਵਾਲ ਖੜੇ ਕਰਦਿਆਂ ਅਜ਼ਾਦੀ ਦੇ 75ਸਾਲਾਂ ਵਿਚ ਰਾਜ ਤੇ ਹਕੂਮਤ ਕਰਦੀਆਂ ਸਰਕਾਰਾਂ ਨੇ ਬਹੁਜਨ ਸਮਾਜ ਲਈ ਧੰਨ ਜ਼ਮੀਨ ਫੈਕਟਰੀਆਂ ਸੋਰੂਮਾਂ ਵਪਾਰ ਵਿਚ ਹਿਸੇਦਾਰੀ ਦੇਣ ਦੀ ਨੀਤੀ ਨੂੰ ਅਣਗੌਲਿਆਂ ਹੈ ਤੇ ਬਹੁਜਨ ਸਮਾਜ ਨੂੰ ਆਰਥਿਕ ਗੁਲਾਮ ਬਣਾਕੇ ਰੱਖ ਦਿੱਤਾ ਹੈ। ਬਹੁਜਨ ਸਮਾਜ ਪਾਰਟੀ ਇਸ ਸਮਾਜਿਕ ਤੇ ਆਰਥਿਕ ਗੁਲਾਮੀ ਨੂੰ ਖਤਮ ਕਰਨ ਲਈ ਸਮਾਜ ਨੂੰ ਲਾਮਬੰਦ ਕਰ ਰਹੀ ਹੈ।
ਗੜ੍ਹੀ ਨੇ ਜੋਰਦਾਰ ਤਰੀਕੇ ਨਲ ਗੱਲ ਰੱਖਦਿਆਂ ਆਮ ਆਦਮੀ ਪਾਰਟੀ ਦੇ ਬਖੀਏ ਉਧੇੜੇ ਤੇ ਕਿਹਾ ਕਿ 7 ਰਾਜ ਸਭਾ ਮੈਂਬਰ ਦੀ ਚੋਣ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਚੋਣ ਨਹੀਂ ਚੁਣਿਆ ਤੇ ਅਗਲੇ ਛੇ ਸਾਲ 2028 ਤਕ ਅਨੁਸੂਚਿਤ ਜਾਤੀਆਂ ਲਈ ਰਾਜ ਸਭਾ ਦੇ ਦਰਵਾਜੇ ਬੰਦ ਕਰ ਦਿੱਤੇ ਹਨ। ਜਗਰਾਉਂ ਵਿਖੇ ਅਨੁਸੂਚਿਤ ਜਾਤੀਆਂ ਦੀ ਔਰਤ ਜੋਕਿ ਆਮ ਆਦਮੀ ਪਾਰਟੀ ਦੀ ਜਿਲਾ ਜੁਆਇੰਟ ਸਕੱਤਰ ਹੈ, ਨੂੰ ਥਾਣੇ ਵਿਚ ਬੇਪੱਤ ਕੀਤਾ ਗਿਆ, ਮਾਲੇਰਕੋਟਲਾ ਦੇ ਅਬਦੁਲਪੁਰ ਪਿੰਡ ਚ ਮਜ਼੍ਹਬੀ ਸਿੱਖ ਭਾਈਚਾਰੇ ਦੇ ਗ੍ਰੰਥੀ ਸਿੰਘ ਦੀ ਦਾੜ੍ਹੀ ਪੁੱਟਕੇ ਮੂੰਹ ਕਾਲਾ ਕਰਕੇ ਮੂਤ ਪਿਲਾਉਣ ਦੀ ਵੀਡਿਓ ਦਾ ਵਾਇਰਲ ਰੋਣਾ ਆਦਿ ਦਲਿਤਾਂ ਤੇ ਜੁਲਮਾਂ ਦੀ ਦਾਸਤਾਨ ਹੈ। ਇਥੋਂ ਤਕ ਕਿ ਕਾਂਗਰਸ ਨੇ ਦਲਿਤਾਂ ਨੂੰ ਪੈਰਾਂ ਦੀਆ ਜੁੱਤੀਆਂ ਸਿਰਵਤੇ ਬਿਠਾ ਲਈਆ ਅਤੇ ਲਾਅ ਅਫਸਰਾਂ ਦੀ ਭਰਤੀ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਹਾਈਕੋਰਟ ਵਿਚ ਰਿਟ ਪਟੀਸ਼ਨ ਦਾਇਰ ਕਰਕੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਨੂੰ ਨਾਲਾਇਕ ਦੱਸਿਆ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਵਲੋਂ ਵਿਸ਼ਾਲ ਰੋਸ਼ ਮਾਰਚ ਕਢਿਆ ਗਿਆ ਜੋਕਿ ਦਾਣਾ ਮੰਡੀ ਤੋਂ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦੇ ਦਫਤਰ ਪੁੱਜਾ ਜਿੱਥੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਪ੍ਰਸ਼ਾਸ਼ਨਿਕ ਅਧਿਕਾਰੀ ਸ਼੍ਰੀ ਸੰਦੀਪ ਸਿੰਘ ਜੀ ਨੂੰ ਦਿੱਤਾ ਗਿਆ। ਨੀਲੇ ਝੰਡਿਆਂ ਤੇ ਤਖਤੀਆਂ ਨਾਲ ਨਾਹਰੇ ਮਾਰਦੇ ਬਸਪਾ ਵਰਕਰਾਂ ਦਾ ਨਿਰਾਲਾ ਜਿਸ ਨਜ਼ਰ ਆ ਰਿਹਾ ਸੀ। ਸੂਬਾ ਜਨਰਲ ਸਕੱਤਰ ਸ਼੍ਰੀ ਚਮਕੌਰ ਸਿੰਘ ਵੀਰ ਦੀ ਸਮੁੱਚੇ ਪ੍ਰਬੰਧਾਂ ਦੀ ਨਜ਼ਰਸਾਨੀ ਤੇ ਸਟੇਜ ਨੂੰ ਸੰਭਾਲਿਆ।
ਇਸ ਮੌਕੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ, ਸੂਬਾ ਸਕੱਤਰ ਗੁਰਮੀਤ ਸਿੰਘ ਚੋਬਦਾਰਾਂ, ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਕੈਂਥ, ਰਣਧੀਰ ਸਿੰਘ ਨਾਗਰਾ, ਨਿਰਮਲ ਸਿੰਘ ਮੱਟੂ, ਚੰਦ ਸਿੰਘ ਰਾਮਪੁਰਾ, ਕਸ਼ਮੀਰ ਸਿੰਘ ਲੌਂਗੋਵਾਲ, ਭੋਲਾ ਸਿੰਘ ਧਰਮਗੜ੍ਹ, ਬੰਤਾ ਸਿੰਘ ਕੈਂਪਰ, ਹੰਸ ਰਾਜ ਭਵਾਨੀਗੜ੍ਹ, ਅਜਾਇਬ ਸਿੰਘ ਦੁੱਗ, ਉਮ ਪਰਕਾਸ਼, ਹਰਬੰਸ ਸਿੰਘ ਲੌਂਗੋਵਾਲ, ਰਾਮਪਾਲ ਸਿੰਘ ਮਹਿਲਾਂ, ਪਵਿੱਤਰ ਸਿੰਘ, ਗੁਰਮੇਲ ਸਿੰਘ ਰੰਗੀਲਾ, ਆਦਿ ਹਾਜ਼ਰ ਸਨ।