ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਐਮਐਲਏ ਨਛੱਤਪਾਲ ਦੀ ਅਗਵਾਈ ਵਿੱਚ ਬਸਪਾ ਦੇ ਵਫਦ ਵੱਲੋਂ ਰਾਜਪਾਲ ਨਾਲ ਮੁਲਾਕਾਤ
ਚੰਡੀਗੜ੍ਹ, 3 ਅਗਸਤ(ਵਿਸ਼ਵ ਵਾਰਤਾ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਨਵਾਂ ਸ਼ਹਿਰ ਤੋਂ ਵਿਧਾਇਕ ਨਛੱਤਰ ਪਾਲ ਦੀ ਅਗਵਾਈ ਵਿੱਚ ਪਾਰਟੀ ਦੇ ਵਫਦ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਗਈ । ਇਸ ਦੌਰਾਨ ਉਹਨਾਂ ਨੇ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਨਾਲ ਨਾਲ ਜਨਰਲ ਵਰਗ ਦੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਮੰਗ ਪੱਤਰ ਰਾਜਪਾਲ ਨੂੰ ਸੌਂਪਿਆ। ਇਸ ਮੌਕੇ ਸ ਗੜ੍ਹੀ ਨੇ 178 ਲਾਅ ਅਫਸਰਾਂ ਦੀਆਂ ਪੋਸਟਾਂ, ਪੰਜਾਬ ਸਰਕਾਰ ਵੱਲੋਂ ਬਹੁਜਨ ਸਮਾਜ ਲਈ ਅਸਮਰੱਥ ਤੇ ਅ-ਕਾਰਜਕੁਸ਼ਲ ਸਬਦ ਦੀ ਵਰਤੋਂ, ਮੁਹੱਲਾ ਕਲੀਨਿਕਾਂ ਵਿਚ ਰਾਖਵਾਂਕਰਨ, ਮੰਡਲ ਕਮਿਸ਼ਨ ਰਿਪੋਰਟ, ਪੰਚਾਇਤੀ ਜ਼ਮੀਨਾਂ ਵਿਚ ਇਕ ਤਿਹਾਈ ਹਿੱਸਾ, ਪੰਜਾਬ ਪੁਲਿਸ ਦੀ ਮੈਰਿਟ ਸੂਚੀ ਵਿਚ ਆਏ ਦਲਿਤ ਵਿਦਿਆਰਥੀਆਂ ਦੀ ਅਣਦੇਖੀ, 85ਵੀ ਸੰਵਿਧਾਨਿਕ ਸੋਧ, ਕੱਚੇ ਮੁਲਾਜ਼ਿਮ ਪੱਕੇ ਕਰਨ ਸਬੰਧੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਹਿਤ, ਬੈਕਲਾਗ ਭਰਤੀ ਆਦਿ ਕਈ ਮੁੱਦੇ ਰਾਜਪਾਲ ਸਾਹਮਣੇ ਚੁੱਕੇ। ਅੱਜ ਚਾਰ ਮੈਂਬਰੀ ਵਫਦ ਵਿਚ ਬਸਪਾ ਦੇ ਇਕਲੌਤੇ ਵਿਧਾਇਕ ਡਾ ਨੱਛਤਰ ਪਾਲ, ਅਜੀਤ ਸਿੰਘ ਭੈਣੀ, ਲਾਲ ਸਿੰਘ ਸੁਲਹਾਣੀ ਸ਼ਾਮਿਲ ਰਹੇ।