ਵਾਪਰਿਆ ਦਰਦਨਾਕ ਹਾਦਸਾ
ਸੁੱਤੇ ਪਏ ਪਰਿਵਾਰ ਤੇ ਛੱਤ ਡਿੱਗੀ
10 ਸਾਲਾਂ ਬੱਚੇ ਦੀ ਮੌਤ
ਮੋਹਾਲੀ,11ਅਪ੍ਰੈਲ(ਵਿਸ਼ਵ ਵਾਰਤਾ)- ਇਥੋਂ ਦੇ ਨਜ਼ਦੀਕ ਹਲਕਾ ਡੇਰਾਬਸੀ ਦੇ ਪਿੰਡ ਮੀਰ ਪੁਰ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਘਰ ਦੀ ਛੱਤ ਅਚਾਨਕ ਡਿੱਗ ਪਈ ।ਜਿਸ ਘਰ ਦੇ ਅੰਦਰ ਪਰਿਵਾਰ ਸੁੱਤਾ ਪਿਆ ਸੀ। ਪਰਿਵਾਰ ਦੇ ਇਕ 10 ਸਾਲਾਂ ਬੱਚੇ ਦੀ ਮੌਤ ਹੋ ਗਈ,ਜਦੋਂ ਕਿ ਬਾਕੀ ਪਰਿਵਾਰ ਜ਼ਖਮੀ ਹੋ ਗਿਆ । ਜ਼ਖਮੀ ਪਰਿਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।