ਸੁਵਿਧਾ ਵੈਬ ਪੋਰਟਲ ਤੇ ਸਿਆਸੀ ਪਾਰਟੀਆਂ ਨੂੰ ਚੋਣਾਂ ਸਬੰਧੀ ਮਨਜ਼ੂਰੀਆਂ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ) ਨੋਡਲ ਅਫ਼ਸਰ ਤਾਇਨਾਤ
ਕਪੂਰਥਲਾ,11 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਭਾਰਤੀ ਚੋਣ ਵਲੋਂ ਚਲਾਏ ਜਾ ਰਹੇ ਸੁਵਿਧਾ ਵੈਬ ਪੋਰਟਲ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਚੋਣਾਂ ਸਬੰਧੀ ਵੱਖ-ਵੱਖ ਤਰ੍ਹਾਂ ਦੀਆਂ ਮਨਜ਼ੂਰੀਆਂ ਦੇਣ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ) ਸ੍ਰੀਮਤੀ ਅਨੁਪਮ ਕਲੇਰ ਦੀ ਡਿਊਟੀ ਲਗਾਈ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸੁਵਿਧਾ ਵੈਬ ਪੋਰਟਲ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਚੋਣਾਂ ਸਬੰਧੀ ਵੱਖ-ਵੱਖ ਤਰ੍ਹਾਂ ਦੀਆਂ ਮਨਜ਼ੂਰੀਆਂ ਦੀ ਪ੍ਰਵਾਨਗੀ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ)ਸ੍ਰੀਮਤੀ ਅਨੁਪਮ ਕਲੇਰ ਨੂੰ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਪ੍ਰਵਾਨਗੀ ਜਿਵੇਂ ਕਿ ਵਹੀਕਲ ਪਰਮਿਟ,ਹੈਲੀਪੈਡ ਜਾਂ ਹੈਲੀਕਪਟਰ, ਅੰਤਰ ਜ਼ਿਲ੍ਹਾ ਵਹੀਕਲ, ਲਾਊਡ ਸਪੀਕਰ,ਰੈਲੀਆਂ ਜਾਂ ਮੀਟਿੰਗਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਦੇ ਲਈ ਤਾਇਨਾਤ ਨੋਡਲ ਅਫਸਰ ਤੋਂ ਲਈ ਜਾ ਸਕਦੀ ਹੈ। ਸ੍ਰੀਮਤੀ ਕਲੇਰ ਦੀ ਟੀਮ ਵਿਚ ਰਮਨ ਕੁਮਾਰ,ਸ੍ਰੀ ਅਮਰਜੀਤ ਸਿੰਘ ਅਤੇ ਦੀਪਕ ਕੁਮਾਰ (ਕੰਪਿਊਟਰ ਫੈਕਲਟੀ) ਸ਼ਾਮਿਲ ਹਨ।