ਸੁਰੱਖਿਆ ਵਾਪਸੀ ਨੂੰ ਲੈ ਕੇ ਘਿਰੀ ਪੰਜਾਬ ਸਰਕਾਰ ਨੇ ਵੀਆਈਪੀਆਂ ਦੀ ਸੁਰੱਖਿਆ ਮੁੜ ਕਰੇਗੀ ਬਹਾਲ
ਚੰਡੀਗੜ੍ਹ,2 ਜੂਨ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਘਿਰੀ ਪੰਜਾਬ ਸਰਕਾਰ ਨੂੰ ਅੱਜ ਹਾਈਕੋਰਟ ਵੱਲੋਂ ਪੁੱਛਿਆ ਗਿਆ ਹੈ ਕਿ 424 ਲੋਕਾਂ ਦੀ ਸੁਰੱਖਿਆ ਵਾਪਸੀ ਦੀ ਜਾਣਕਾਰੀ ਲੀਕ ਕਿਵੇਂ ਹੋਈ? ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਸੁਰੱਖਿਆ ਵਾਪਸੀ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਨੂੰ ਦੇਖਦਿਆਂ ਲਈ ਗਈ ਸੀ ਅਤੇ 7 ਜੂਨ ਨੂੰ ਮੁੜ ਤੋਂ ਸੁਰੱਖਿਆ ਬਹਾਲ ਕਰ ਦਿੱਤੀ ਜਾਵੇਗੀ।