ਸੁਰੱਖਿਆ ਵਾਪਸੀ ਤੋਂ ਬਾਅਦ ਅਕਾਲ ਤਖ਼ਤ ਦੇ ਜੱਥੇਦਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਪੜ੍ਹੋ ਕੀ ਕਿਹਾ ਪੰਜਾਬ ਸਰਕਾਰ ਬਾਰੇ
ਚੰਡੀਗੜ੍ਹ,28 ਮਈ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਅੱਜ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ 424 ਸਾਬਕਾ ਸਿਆਸੀ ਆਗੂਆਂ,ਅਫਸਰਾਂ ਅਤੇ ਹੋਰਨਾਂ ਨੂੰ ਮਿਲੀ ਹੋਈ ਸੁਰੱਖਿਆ ਵਿੱਚ ਭਾਰੀ ਕਟੌਤੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਆਪਣੀ ਸੁਰੱਖਿਆ ਵਿੱਚ ਤਾਇਨਾਤ ਅੱਧੇ ਪੁਲੀਸ ਮੁਲਾਜ਼ਮਾਂ ਨੂੰ ਵਾਪਸ ਬੁਲਾਏ ਜਾਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸਾਰੀ ਸੁਰੱਖਿਆ ਵਾਪਸ ਦੇਣ ਦਾ ਫੈਸਲਾ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਮੇਰੀ ਸੁਰੱਖਿਆ ਲਈ ਸਿੱਖ ਨੌਜਵਾਨ ਅਤੇ ਖਾਲਸਾ ਪੰਥ ਹੀ ਕਾਫੀ ਹੈ। ਉਹਨਾਂ ਕਿਹਾ ਕਿ ਉਹ ਸੁਰੱਖਿਆ ਵਾਪਸ ਲੈਣ ਲਈ ਜਲਦ ਹੀ ਸਰਕਾਰ ਹੀ ਇਸ ਬਾਬਤ ਬੇਨਤੀ ਕਰਨਗੇ।