ਪ੍ਰਧਾਨ ਮੰਤਰੀ ਦੀ ਰੱਦ ਹੋਈ ਰੈਲੀ ਬਾਰੇ ਵੱਖ ਵੱਖ ਦਾਅਵੇ
ਸੁਰੱਖਿਆ ਕਾਰਨਾਂ ਕਰਕੇ ਪੀਐਮ ਦੀ ਰੈਲੀ ਕਰਨੀ ਪਈ ਰੱਦ – ਗ੍ਰਹਿ ਵਿਭਾਗ
ਸੁਰਿੱਖਿਆ ਵਿੱਚ ਨਹੀਂ ਸੀ ਕੋਈ ਕਮੀ,ਪ੍ਰਧਾਨ ਮੰਤਰੀ ਦੇ ਰੂਟ ਵਿੱਚ ਤਬਦੀਲੀ ਕਾਰਨ ਹੋਈ ਪਰੇਸ਼ਾਨ – ਮੁੱਖ ਮੰਤਰੀ ਚੰਨੀ
ਚੰਡੀਗੜ੍ਹ,5 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਗਲਤੀ ਹੋਣ ਕਾਰਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਜਾਣਕਾਰੀ ਅਨੁਸਾਰ ਸੁਰੱਖਿਆ ਕਾਰਨਾਂ ਵਿੱਚ ਕਮੀ ਬਠਿੰਡਾ ਤੋਂ ਫਿਰੋਜ਼ਪੁਰ ਜਾਂਦੇ ਸਮੇਂ ਪ੍ਰਧਾਨ ਮੰਤਰੀ ਦਾ ਕਾਫਲਾ ਲਗਭਗ 20 ਮਿੰਟ ਤੱਕ ਫਲਾਈਓਵਰ ਤੇ ਰੋਕਣਾ ਪਿਆ ।
ਗ੍ਰਹਿ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ “ਪੰਜਾਬ ਵਿੱਚ ਪ੍ਰਧਾਨ ਮੰਤਰੀ ਦੀ ਯਾਤਰਾ ਵਿੱਚ ਸੁਰੱਖਿਆ ਵਿੱਚ ਵੱਡੀ ਕਮੀ ਦੇ ਬਾਅਦ, ਉਨ੍ਹਾਂ ਦੇ ਕਾਫਲੇ ਨੇ ਵਾਪਸ ਬਠਿੰਡਾ ਹਵਾਈ ਅੱਡੇ ਵੱਲ ਜਾਣ ਦਾ ਫੈਸਲਾ ਕੀਤਾ”।
ਇਸ ਤੋਂ ਬਾਅਦ ਸਪਸ਼ਟੀਕਰਨ ਦਿੰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੋਈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਰੂਟ ਵਿੱਚ ਅਚਾਨਕ ਹੋਈ ਤਬਦੀਲੀ ਕਾਰਨ ਉਹਨਾਂ ਦੇ ਕਾਫਲੇ ਨੂੰ ਦਿੱਕਤ ਆਈ ਹੈ।