ਸੁਮੇਧ ਸੈਣੀ ਨੂੰ ਅਜੇ ਵੀ ਕਬਜ਼ੇ ਵਿੱਚ ਨਹੀਂ ਲੈ ਸਕੀ ਪੁਲਿਸ
ਵਿਜੀਲੈਂਸ ਮਾਰ ਰਹੀ ਹੈ ਚੰਡੀਗੜ੍ਹ ਦੀ ਰਿਹਾਇਸ਼ ਤੇ ਲਗਾਤਰ ਛਾਪੇ
ਚੰਡੀਗੜ੍ਹ, 3ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਵਿਜੀਂਲੈਸ ਵਿਭਾਗ ਵੱਲੋਂ ਉਸਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਬੀਤੀ ਸ਼ਾਮ ਵਿਜੀਲੈਂਸ ਨੇ ਚੰਡੀਗੜ੍ਹ ਦੇ ਸੈਕਟਰ -20 ਵਿੱਚ ਸਾਬਕਾ ਡੀਜੀਪੀ ਸੈਣੀ ਦੇ ਘਰ ਛਾਪਾ ਮਾਰਿਆ। ਸ਼ਾਮ 8 ਵਜੇ ਦੇ ਕਰੀਬ 20 ਤੋਂ 25 ਪੁਲਿਸ ਵਾਲੇ ਪਹੁੰਚੇ ਅਤੇ ਸੈਣੀ ਦੀ ਕੋਠੀ ਨੂੰ ਘੇਰ ਲਿਆ। ਹਾਲਾਂਕਿ, ਵਿਜੀਲੈਂਸ ਟੀਮ ਤੁਰੰਤ ਘਰ ਵਿੱਚ ਦਾਖਲ ਨਹੀਂ ਹੋ ਸਕੀ। ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਸੁਮੇਧ ਸਿੰਘ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਕੋਠੀ ਨਿੱਜੀ ਜਾਇਦਾਦ ਹੈ। ਵਿਜੀਲੈਂਸ ਅਫਸਰ ਨੂੰ ਪਹਿਲਾਂ ਸਥਾਨਕ ਪੁਲਿਸ ਨੂੰ ਬੁਲਾਉਣਾ ਚਾਹੀਦਾ ਹੈ, ਕਿਉਂਕਿ ਸਥਾਨਕ ਪੁਲਿਸ ਦੇ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਜਾਣ ਅਤੇ ਜਾਂਚ ਕਰਨ ਦੀ ਆਗਿਆ ਹੋਵੇਗੀ। ਸੈਣੀ ਦੇ ਵਕੀਲ ਨੇ ਪੁਲਿਸ ਅਧਿਕਾਰੀਆਂ ਨੂੰ ਸੈਣੀ ਵਿਰੁੱਧ ਦਰਜ ਐਫਆਈਆਰ ਦੀ ਕਾਪੀ ਦਿਖਾਉਣ ਲਈ ਵੀ ਕਿਹਾ। ਇਸ ਹੰਗਾਮੇ ਦੇ ਵਿਚਕਾਰ, ਚੰਡੀਗੜ੍ਹ ਸੈਕਟਰ -19 ਥਾਣੇ ਦੇ ਐਸਐਚਓ ਮਲਕੀਤ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਉੱਤੇ ਪਹੁੰਚੇ ਅਤੇ ਰਾਤ 9.15 ਵਜੇ, ਕੁਝ ਵਿਜੀਲੈਂਸ ਅਧਿਕਾਰੀ ਸਥਾਨਕ ਪੁਲਿਸ ਅਤੇ ਸੈਣੀ ਦੇ ਵਕੀਲ ਦੇ ਨਾਲ ਘਰ ਦੇ ਅੰਦਰ ਦਾਖਲ ਹੋਏ।
ਇਸ ਦੌਰਾਨ ਵਿਜੀਲੈਂਸ ਨੇ ਸੈਣੀ ਦੀ ਸੰਪਤੀ ਦੀ ਜਾਂਚ ਕੀਤੀ ਅਤੇ ਬੈਂਕ ਬੈਲੇਂਸ ਦੀ ਜਾਂਚ ਕੀਤੀ। ਵਿਜੀਲੈਂਸ ਸੈਣੀ ਦੀ ਸੰਪਤੀ ਦੀ ਜਾਂਚ ਕਰਦੀ ਰਹੀ। ਅਜੇ ਵੀ ਕੋਈ ਸੁਰਾਗ ਨਹੀਂ ਮਿਲਿਆ।
ਅੱਜ ਸਵੇਰੇ ਵੀ ਪੰਜਾਬ ਵਿਜੀਲੈਂਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਸੈਣੀ ਦੀ ਕੋਠੀ ਉੱਤੇ ਛਾਪਾ ਮਾਰਿਆ। ਇਸ ਦੌਰਾਨ ਵਿਜੀਲੈਂਸ ਨੇ ਸਾਬਕਾ ਡੀਜੀਪੀ ਸੈਣੀ ਦੀ ਸੰਪਤੀ ਦੀ ਜਾਂਚ ਕੀਤੀ ਅਤੇ ਬੈਂਕ ਬੈਲੇਂਸ ਦੀ ਜਾਂਚ ਕੀਤੀ ਅਜੇ ਵੀ ਕੋਈ ਸੁਰਾਗ ਨਹੀਂ ਮਿਲਿਆ।
ਦੱਸ ਦੱਇਏ ਕਿ ਸੈਣੀ ਦੇ ਖਿਲਾਫ ਪਹਿਲਾਂ ਹੀ ਚਾਰ ਮਾਮਲੇ ਦਰਜ ਹਨ ਅਤੇ ਹੁਣ ਵਿਜੀਂਲੈਸ ਵਿਭਾਗ ਵੱਲੋਂ ਉਸਨੂੰ ਗ੍ਰਿਫਤ ਚ ਲੈਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪੁਲਿਸ ਵਿਭਾਗ ਵੱਲੋਂ ਉਸਦੇ ਸਗੇ-ਸੰਬੰਧੀਆਂ ਤੇ ਜਾਣਕਾਰਾਂ ਦੇ ਠਿਕਾਣੇ ਤੇ ਵੀ ਉਸਨੂੰ ਲੱਭਣ ਲਈ ਛਾਪੇਮਾਰੀ ਜਾਰੀ ਹੈ।
ਗੌਰਤਲਬ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਫਸੇ ਸੈਣੀ ਨੂੰ ਹਾਈਕੋਰਟ ਨੇ ਰਾਹਤ ਦਿੰਦੇ ਹੋਏ ਨਾ ਸਿਰਫ ਇਸ ਮਾਮਲੇ ਵਿਚ ਦਿੱਤੀ ਹੋਈ ਜ਼ਮਾਨਤ ਨੂੰ ਪੱਕਾ ਕਰ ਦਿੱਤਾ ਹੈ ਸਗੋਂ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਜੇਕਰ ਉਹ ਇਸ ਮਾਮਲੇ ਵਿਚ ਸੁਮੇਧ ਸੈਣੀ ਕੋਲੋਂ ਕੋਈ ਪੁੱਛਗਿਛ ਕਰਨਾ ਚਾਹੁੰਦੀ ਹੈ ਤਾਂ ਉਸ ਲਈ 7 ਦਿਨ ਪਹਿਲਾਂ ਸੈਣੀ ਨੂੰ ਨੋਟਿਸ ਦੇਣਾ ਹੋਵੇਗਾ। ਇਸ ਮਾਮਲੇ ਵਿਚ ਹਾਈਕੋਰਟ ਨੇ ਸੈਣੀ ਨੂੰ ਮਾਰਚ ਮਹੀਨੇ ਵਿਚ ਹੀ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਹੁਣ ਜ਼ਮਾਨਤ ਨੂੰ ਪੱਕਾ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸੈਣੀ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਤੋਂ ਬਾਅਦ ਹੁਣ ਕੋਟਕਪੂਰਾ ਮਾਮਲੇ ਵਿਚ ਵੀ ਰਾਹਤ ਮਿਲ ਗਈ ਹੈ।