ਸੁਭਾਸ਼ ਗੋਰਿਆ ਬੀਜੇਪੀ ਛੱਡਕੇ ਫਿਰ ਆਪ ‘ਚ ਸ਼ਾਮਿਲ, ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਈ ਸ਼ਮੂਲੀਅਤ
ਜਲੰਧਰ, 3ਜੁਲਾਈ (ਵਿਸ਼ਵ ਵਾਰਤਾ): ਜਲੰਧਰ ਦੇ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਨੂੰ ਲੈ ਕੇ ਸਿਆਸਤ ਪੂਰੀ ਤਰਾਂ ਨਾਲ ਗਰਮ ਹੈ। ਇਸੇ ਵਿਚਾਲੇ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਆਗੂਆਂ ਦੀ ਸ਼ਮੂਲੀਅਤ ਕਰਵਾਈ ਜਾ ਰਹੀ ਹੈ। ਇੱਕ ਹੋਰ ਬੀਜੇਪੀ ਆਗੂ ਸੁਭਾਸ਼ ਗੋਰਿਆ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਹਨ ਸੁਭਾਸ਼ ਗੋਰਿਆ ਸ਼ਿਵ ਸੈਨਾ ਦੀ ਟਿਕਟ ਤੇ ਦੋ ਵਾਰ ਜਲੰਧਰ ਲੋਕ ਸਭਾ ਤੋਂ ਚੋਣਾਂ ਲੜ ਚੁੱਕੇ ਨੇ ਉਹਨਾਂ ਦੋ ਵਾਰ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੋਂ ਵੀ ਚੋਣ ਲੜੀ ਹੈ ਇਸ ਤੋਂ ਇਲਾਵਾ ਉਹ ਰਾਸ਼ਟਰੀ ਹਿੰਦੂ ਹੈਲਪਲਾਈਨ ਸੰਸਥਾ ਦੇ ਚੇਅਰਮੈਨ ਵੀ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਭਾਸ਼ ਗੋਰਿਆ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਹੈ। ਜ਼ਿਕਰ ਯੋਗ ਹੈ ਕਿ ਗੋਰਿਆ ਜਲੰਧਰ ਤੋਂ ਲੋਕ ਸਭਾ ਦੇ ਸੰਸਦ ਸੁਸ਼ੀਲ ਰਿੰਕੂ ਦੇ ਵੀ ਬੇਹਦ ਕਰੀਬੀ ਮੰਨੇ ਜਾਂਦੇ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਭਾਸ਼ ਗੋਰਿਆ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਸਨ। ਸੁਨੀਲ ਜਾਖੜ ਵੱਲੋਂ ਸੁਭਾਸ਼ ਗੋਰਿਆ ਨੂੰ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਵਾਈ ਗਈ ਸੀ। ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸਨ ਪਰ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਬੀਜੇਪੀ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਇੱਕ ਵਾਰ ਫਿਰ ਤੋਂ ਉਹ ਵਾਪਸ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਹਨ ਇਹ ਮੰਨਿਆ ਜਾ ਰਿਹਾ ਕਿ ਸੁਭਾਸ਼ ਗੋਰਿਆ ਦਾ ਲੋਕਾਂ ਦੇ ਵਿੱਚ ਵੱਡਾ ਆਧਾਰ ਹੈ, ਜਿਸ ਕਾਰਨ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੋਵੇਗਾ।