1984 ਸਿੱਖ ਵਿਰੋਧੀ ਦੰਗਿਆਂ ਨਾਲ ਜੁੜੀ ਵੱਡੀ ਖਬਰ
ਸੁਪਰੀਮ ਕੋਰਟ ਨੇ ਠੁਕਰਾਈ ਉਮਰ ਕੈਦ ਦੀ ਸਜਾ ਕੱਟ ਰਹੇ ਸੱਜਣ ਕੁਮਾਰ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ
ਚੰਡੀਗੜ੍ਹ,3 ਸਤੰਬਰ(ਵਿਸ਼ਵ ਵਾਰਤ) 1984 ਸਿੱਖ ਵਿਰੋਧੀ ਦੰਗਿਆਂ ਅਧੀਨ ਉਮਰ ਕੈਦ ਦੀ ਸਜਾ ਕੱਟ ਰਹੇ ਕਾਂਗਰਸੀ ਲੀਡਰ ਅਤੇ ਲੋਕ ਸਭਾ ਦੇ ਸਾਬਕਾ ਮੈਂਬਰ ਸੱਜਣ ਕੁਮਾਰ ਦੀ ਅੰਤਰਿਮ ਜ਼ਮਾਨਤ ਦੀ ਅਰਜੀ ਨੂੰ ਠੁਕਰਾ ਦਿੱਤਾ ਹੈ। ਦੱਸ ਦਈਏ ਕਿ ਸੱਜਣ ਕੁਮਾਰ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਮਾਣਯੋਗ ਅਦਾਲਤ ਵਿੱਚ ਅੰਤਰਿਮ ਜਮਾਨਤ ਦੀ ਅਰਜੀ ਦਿੱਤੀ ਸੀ,ਜਿਸ ਨੂੰ ਸੁਪਰੀਮ ਕੋਰਟ ਨੇ ਇਹ ਕਹਿੰਦਿਆਂ ਹੋਇਆ ਠੁਕਰਾਅ ਦਿੱਤਾ ਹੈ ਕਿ ਸੱਜਣ ਕੁਮਾਰ ਤੇ ਲੱਗੇ ਦੋਸ਼ ਬੇਹੱਦ ਸੰਗੀਨ ਹਨ ਅਤੇ ਉਸਦੀ ਸਿਹਤ ਵੀ ਸਥਿਰ ਹੈ।