ਸੁਨੀਲ ਜਾਖੜ ਨੇ ਹੁਣ ਆਮ ਆਦਮੀ ਪਾਰਟੀ ਛੱਡ ਕੇ ਜਾ ਰਹੇ ਵਿਧਾਇਕਾਂ ਤੇ ਕੱਸਿਆ ਤੰਜ
‘ਆਪ’ ਨੂੰ ਵਿਧਾਇਕਾਂ ਲਈ ਓਐਲਐਕਸ ਤੇ ਦੇਣਾ ਚਾਹੀਦਾ ਹੈ ਇਸ਼ਤਿਹਾਰ – ਜਾਖੜ
ਚੰਡੀਗੜ੍ਹ,12 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਹੁਣ ਆਮ ਆਦਮੀ ਤੇ ਸਿਆਸੀ ਤੰਜ ਕੱਸਿਆ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਮੁੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਨੇ ਸਿੱਖ ਚਹਿਰਾ ਲੱਭਣਾ ਸ਼ੁਰੂ ਕੀਤਾ ਸੀ। ਪਰ, ਹੁਣ ਜਿਸ ਤਰ੍ਹਾਂ ਆਪ ਦੇ ਐਮਐਲਏ ਪਾਰਟੀ ਛੱਡ ਕੇ ਜਾ ਰਹੇ ਹਨ ਲੱਗਦਾ ਹੈ ਹੁਣ ਪਾਰਟੀ ਨੂੰ ਮੁੱਖ ਮੰਤਰੀ ਦੇ ਨਾਲ ਨਾਲ ਵਿਧਾਇਕਾਂ ਦੀ ਭਾਲ ਵੀ ਸ਼ੁਰੂ ਕਰਨੀ ਪਵੇਗੀ।
"A suitable Sikh match required"
(No, this is not for a matrimonial alliance)
It’s how AAP was planning to look for a Sikh CM candidate on OLX*
But with it’s MLAs still flocking to Cong,AAP should advertise for MLA candidates also
*as told 2 Outlookhttps://t.co/YtTi7CKpL3
— Sunil Jakhar (@sunilkjakhar) November 11, 2021