ਸੁਨੀਲ ਜਾਖੜ ਦੀ ਫੇਸਬੁੱਕ ਪੋਸਟ ਤੋਂ ਬਾਅਦ ਛਿੜੀ ਨਵੀਂ ਚਰਚਾ
ਪੜ੍ਹੋ,ਕਿਸਨੂੰ ਕਿਸਨੂੰ ਲਿਆ ਨਿਸ਼ਾਨੇ ‘ਤੇ
ਚੰਡੀਗੜ੍ਹ,20 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅਨੁਸ਼ਾਸਨੀ ਕਮੇਟੀ ਵੱਲੋਂ ਵਿਵਾਦਿਤ ਟਿੱਪਣੀਆਂ ਨੂੁੰ ਲੈ ਕੇ ਜਾਰੀ ਕੀਤੇ ਗਏ ਕਾਰਣ ਦੱਸੋ ਨੋਟਿਸ ਦਾ ਸਮਾਂ ਸੀਮਾ ਲੰਘ ਜਾਣ ਤੇ ਵੀ ਕੋਈ ਜਵਾਬ ਨਹੀਂ ਦਿੱਤਾ ਹੈ। ਅੱਜ ਸੁਨੀਲ ਜਾਖੜ ਨੇ ਇੱਕ ਨਿੱਜੀ ਅਖਬਾਰ ਦੀ ਖਬਰ ਸ਼ੇਅਰ ਕੀਤੀ ਹੈ। ਜਿਸ ਵਿੱਚ ਲਿਖਿਆ ਹੋਇਆ ਹੈ ਕਿ ਜਾਖੜ ਵੱਲੋਂ ਹਾਈਕਮਾਨ ਮੂਹਰੇ ਨਾ ਝੁਕਣ ਦੇ ਸੰਕੇਤ। ਇਸ ਦੇ ਨਾਲ ਹੀ ਇਸ ਕਾਰਣ ਦੱਸੋ ਨੋਟਿਸ ਪਿੱਛੇ ਪਾਰਟੀ ਦੀ ਸੀਨੀਅਰ ਆਗੂ ਦਾ ਹੱਥ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ।