ਸੁਨੀਲ ਜਾਖੜ ਦਾ ਨਵਜੋਤ ਸਿੱਧੂ ਤੇ ਉਲਟਾ ਵਾਰ
ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਯੋਗਤਾ ਤੇ ਇਮਾਨਦਾਰੀ ਤੇ ਸ਼ੱਕ ਕਰਨਾ ਬੰਦ ਕਰੋ-ਸੁਨੀਲ ਜਾਖੜ
ਚੰਡੀਗੜ੍ਹ,30 ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅੱਜ ਚੰਡੀਗੜ੍ਹ ਆ ਕੇ ਕਾਂਗਰਸ ਭਵਨ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਹੁਣ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਿੱਧੂ ਪ੍ਰਤੀ ਹਮਲਾਵਰ ਰੁੱਖ ਅਪਣਾਉਂਦਿਆ ਕਿਹਾ ਕਿ “ਬਸ ਬਹੁਤ ਹੋ ਗਿਆ, ਵਾਰ -ਵਾਰ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰੋ, ਏਜੀ ਅਤੇ ਡੀਜੀਪੀ ਦੀ ਚੋਣ ‘ਤੇ ਚੁੱਕੇ ਜਾ ਰਹੇ ਸਵਾਲ ਅਸਲ ਵਿੱਚ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਇਮਾਨਦਾਰੀ/ ਯੋਗਤਾ’ ਤੇ ਸਵਾਲ ਉਠਾ ਰਹੇ ਹਨ।