ਸੁਨੀਲ ਜਾਖੜ ਥੋੜ੍ਹੀ ਦੇਰ ਵਿੱਚ ਫੇਸਬੁੱਕ ਤੇ ਲਾਈਵ ਹੋ ਕੇ ਕਰਨਗੇ ਆਪਣੇ ‘ਦਿਲ ਦੀ ਗੱਲ’
ਲਾਈਵ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਤੋਂ ਹਟਾਇਆ ਕਾਂਗਰਸ ਸ਼ਬਦ!
ਕਾਂਗਰਸ ਨੂੰ ਅਲਵਿਦਾ ਆਖਣ ਦੀਆਂ ਕਿਆਸਰਾਈਆਂ ਤੇਜ
WATCH FULL VIDEO
ਚੰਡੀਗੜ੍ਹ,14 ਮਈ(ਪਨੂੰ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਥੋੜ੍ਹੀ ਦੇਰ ਵਿੱਚ ਹੀ ਆਪਣੇ ਫੇਸਬੁੱਕ ਪੇਜ ਉੱਤੇ ਲਾਈਵ ਹੋ ਕੇ ਆਪਣੇ ‘ਦਿਲ ਦੀ ਗੱਲ’ ਕਰਨ ਵਾਲੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਜਾਖੜ ਵੱਲੋਂ ਦਿੱਤੇ ਇੱਕ ਬਿਆਨ ਨੂੰ ਲੈ ਕੇ ਕਾਫੀ ਆਲੋਚਨਾਵਾਂ ਹੋਈਆਂ ਸਨ ਜਿਸ ਤੋਂ ਬਾਅਦ ਕਾਂਗਰਸ ਦੀ ਅਨੁਸ਼ਾਸ਼ਨੀ ਕਮੇਟੀ ਨੇ ਉਹਨਾਂ ਨੂੰ ਮੁੱਅਤਲ ਕਰਨ ਦੀ ਅਪੀਲ ਵੀ ਕੀਤੀ ਸੀ ਜੋ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਹੀ ਪਈ ਹੈ।ਅਜਿਹੇ ਵਿੱਚ ਹੀ ਥੋੜ੍ਹੀ ਦੇਰ ਪਹਿਲਾਂ ਜਾਖੜ ਨੇ ਆਪਏ ਫੇਜਬੁੱਕ ਅਤੇ ਟਵਿੱਟਰ ਬਾਇਓ ਤੋਂ ਕਾਂਗਰਸ ਹਟਾ ਦਿੱਤਾ ਹੈ।। ਜਿਸ ਤੋਂ ਬਾਅਦ ਇਹ ਕਿਆਸਰਾਈਆਂ ਹੋਰ ਵੀ ਤੇਜ ਹੋ ਗਈਆਂ ਹਨ ਕਿ ਅੱਜ ਸੁਨੀਲ ਜਾਖੜ ਕਾਂਗਰਸ ਨੂੰ ਅਲਵਿਦਾ ਆਖ ਸਕਦੇ ਹਨ।
https://twitter.com/sunilkjakhar/status/1525155868765208576?s=20&t=90cig0eFmn83XFcve3FMTQ