ਸੁਖਬੀਰ ਬਾਦਲ ਨੂੰ ਕੀਰਤੀ ਕਿਸਾਨ ਯੂਨੀਅਨ ਨੇ ਦਿਖਾਏ ਕਾਲੇ ਝੰਡੇ
ਚੰਡੀਗੜ੍ਹ, 16 ਸਤੰਬਰ(ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਰਮਾਇਣ ਟੋਲ ਪਲਾਜ਼ਾ ਕਰਨਾਲ ਵਿਖੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਦੱਸ ਦੱਈਏ ਕਿ ਸੁਖਬੀਰ ਬਾਦਲ ਦੀ ਮੋਗਾ ਵਿਖੇ ਹੋਈ ਰੈਲੀ ਦੌਰਾਨ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ। ਜਿਸ ਦੇ ਸਬੰਧ ਵਿੱਚ ਅੱਜ ਕੀਰਤੀ ਕਿਸਾਨ ਯੂਨੀਅਨ ਨੇ ਦਿੱਲੀ ਜਾ ਰਹੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਵਰਕਰਾਂ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ।
ਗੌਰਤਲਬ ਹੈ ਕਿ ਕੱਲ੍ਹ ਨੂੰ ਅਕਾਲੀ ਦਲ ਨੇ ਗੁਰਦੁਆਰਾ ਰਕਾਬਗੰਜ਼ ਸਾਹਿਬ ਤੋਂ ਸੰਸਦ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਹ ਮਾਰਚ 17 ਸਤੰਬਰ 2020, ਜਿਸ ਦਿਨ ਤਿੰਨ ਖੇਤੀ ਕਾਨੂੰਨਾਂ ਨੂੰ ਸੰਸਦ ਵਿੱਚ ਪਾਸ ਕੀਤਾ ਗਿਆ ਸੀ,ਦੇ ਇਕ ਸਾਲ ਪੂਰਾ ਹੋਣ ਦੇ ਮੌਕੇ ਤੇ ਕੇਂਦਰ ਵਿਰੁੱਧ ਵਿਰੋਧ ਦੇ ਚਿੰਨ੍ਹ ਵੱਜੋਂ ਕੀਤਾ ਜਾਣਾ ਹੈ।