ਚੰਡੀਗੜ, 27 ਜੂਨ (ਵਿਸ਼ਵ ਵਾਰਤਾ) – ਵਿਰੋਧੀ ਧਿਰ ਦੇ ਨੇਤਾ ਖਹਿਰਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸਮੇਤ ਅਨੇਕਾਂ ਡਰੱਗ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇ ਜਿਹਨਾਂ ਨੇ ਡਰੱਗਸ ਦੀ ਅੋਵਰਡੋਸ ਕਾਰਨ ਆਪਣੀਆਂ ਜਾਨਾਂ ਗੁਆ ਲਈਆਂ ਜੋ ਕਿ ਸੋਸ਼ਲ਼ ਮੀਡੀਆ ਉੱਪਰ ਖੂਬ ਵਾਇਰਲ ਹੋਈਆਂ। ਨੋਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਵਿਅਕਤ ਕਰਦੇ ਹੋਏ ਖਹਿਰਾ ਕੈਪਟਨ ਅਮਰਿੰਦਰ ਸਿੰਘ ਉੱਪਰ ਖੂਬ ਵਰੇ ਜਿਹਨਾਂ ਨੇ ਕਿ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੱਤਾ ਵਿੱਚ ਆਉਣ ਉਪਰੰਤ ਚਾਰ ਹਫਤਿਆਂ ਵਿੱਚ ਡਰੱਗਸ ਖਤਮ ਕਰ ਦੇਣ ਦੀ ਸੁੰਹ ਖਾਧੀ ਸੀ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਸੋਸ਼ਲ਼ ਮੀਡੀਆ ਉੱਪਰ ਵਾਇਰਲ ਹੋਈਆਂ ਉਕਤ ਨੋਜਵਾਨਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਮੋਤਾਂ ਪੰਜਾਬ ਵਿੱਚ ਫੈਲੇ ਡਰੱਗਸ ਦੇ ਕੋਹੜ ਦਾ ਮਹਿਜ ਇੱਕ ਨਮੂਨਾ ਮਾਤਰ ਹਨ। ਖਹਿਰਾ ਨੇ ਕਿਹਾ ਕਿ ਖੁਲੇਆਮ ਅਸਾਨੀ ਨਾਲ ਮਿਲ ਰਹੇ ਡਰਗੱਸ ਕਾਰਨ ਰੋਜਾਨਾ ਵੱਡੀ ਗਿਣਤੀ ਵਿੱਚ ਨੋਜਵਾਨ ਮਰ ਰਹੇ ਹਨ ਪਰੰਤੂ ਸਮਾਜਿਕ ਕਾਰਨਾਂ ਕਰਕੇ ਮਾ-ਪਿਉ ਅਕਸਰ ਆਪਣੇ ਬੱਚਿਆ ਦੀ ਮੋਤ ਦਾ ਅਸਲ ਕਾਰਨ ਛੁਪਾਂਦੇ ਹਨ।
ਖਹਿਰਾ ਨੇ ਕਿਹਾ ਕਿ ਜੇਕਰ ਅਜਾਦ ਏਜੰਸੀਆਂ ਰਾਹੀਂ ਨਿਰਪੱਖ ਸਰਵੇਖਣ ਕਰਵਾਇਆ ਜਾਵੇ ਤਾਂ ਡਰੱਗਸ ਨਾਲ ਹੋਈਆਂ ਮੋਤਾਂ ਦੀ ਗਿਣਤੀ ਹੈਰਾਨੀਜਨਕ ਹੋਵੇਗੀ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਨੋਜਵਾਨਾਂ ਵੱਲੋਂ ਅਜਿਹੇ ਵੱਡੇ ਪੱਧਰ ਉੱਪਰ ਡਰੱਗਸ ਦਾ ਸੇਵਨ ਕਰਨਾ ਉਹਨਾਂ ਦੀ ਗਲਤੀ ਨਹੀਂ ਹੈ, ਇਹ ਬੇਰੋਜਗਾਰੀ ਅਤੇ ਖੇਤੀਬਾੜੀ ਅਰਥਵਿਵਸਥਾ ਦੇ ਫੇਲ ਹੋਣ ਦਾ ਨਤੀਜਾ ਹੈ ਕਿ ਨੋਜਵਾਨ ਡਰੱਗਸ ਦੇ ਜਾਲ ਵਿੱਚ ਫਸ ਜਾਂਦੇ ਹਨ।
ਜੂਨੀਅਰ ਬਾਦਲ ਦੇ ਨਕਸ਼ੇ ਕਦਮਾਂ ਉੱਪਰ ਚੱਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਉੱਪਰ ਵਰਦੇ ਹੋਏ ਖਹਿਰਾ ਨੇ ਕਿਹਾ ਕਿ ਕੈਪਟਨ ਨੇ ੫੦,੦੦੦ ਤੋਂ ਵੀ ਜਿਆਦਾ ਲਾਚਾਰ ਨਸ਼ੇੜੀਆਂ ਅਤੇ ਛੋਟੇ ਡਰੱਗਸ ਤਸਕਰਾਂ ਨੂੰ ਸੂਬੇ ਦੀਆਂ ਜੇਲਾਂ ਵਿੱਚ ਬੰਦ ਕਰ ਦਿੱਤਾ ਜਦਕਿ ਵੱਡੇ ਸਮੱਗਲਰ ਅਤੇ ਮਾਫੀਆ ਅਜਾਦ ਘੁੰਮ ਰਹੇ ਹਨ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੋਤੀ ਦਿੱਤੀ ਕਿ ਉਹ ਬਿਕਰਮ ਮਜੀਠੀਆ, ਮੋਜੂਦਾ ਡੀ.ਜੀ.ਪੀ ਅਤੇ ਡੀ.ਜੀ.ਪੀ ਇੰਟੈਲੀਜੈਂਸ ਖਿਲਾਫ ਜਾਂਚ ਸ਼ੁਰੂ ਕਰਵਾਉਣ ਜਿਹਨਾਂ ਨੂੰ ਕਿ ਚੱਟੋਪਾਧਿਆਏ ਡੀ.ਜੀ.ਪੀ ਦੀ ਐਸ.ਆਈ.ਟੀ ਰਿਪੋਰਟ ਵਿੱਚ ਦੋਸ਼ੀ ਪਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਜਦ ਤੱਕ ਕੈਪਟਨ ਸਿਆਸਤਦਾਨਾਂ-ਪੁਲਿਸ-ਡਰੱਗ ਮਾਫੀਆ ਦੀ ਗੰਢ ਤੁੱਪ ਨੂੰ ਤੋੜ ਨਹੀਂ ਦਿੰਦੇ ਸੂਬੇ ਵਿੱਚ ਡਰੱਗਸ ਨੂੰ ਕਾਬੂ ਕਰਨਾ ਨਾਮੁਮਕਿਨ ਹੈ।
ਖਹਿਰਾ ਨੇ ਕਿਹਾ ਕਿ ਡਰੱਗਸ ਦਾ ਕੋਹੜ ਇਸ ਪੱਧਰ ਤੱਕ ਫੈਲ ਗਿਆ ਹੈ ਕਿ ਸਾਡੀਆਂ ਅੋਰਤਾਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ ਹਨ ਜਿਸ ਕਾਰਨ ਸਰਕਾਰ ਨੂੰ ਅੋਰਤਾਂ ਦੇ ਵਿਸ਼ੇਸ਼ ਨਸ਼ਾ ਛੁਡਾਊ ਕੇਂਦਰ ਖੋਲਣੇ ਪੈ ਰਹੇ ਹਨ। ਖਹਿਰਾ ਨੇ ਕਿਹਾ ਕਿ ਜਦ ਅੋਰਤਾਂ ਵੀ ਡਰੱਗਸ ਲੈ ਰਹੀਆਂ ਹਨ ਤਾਂ ਸਰਕਾਰ ਡਰੱਗਸ ਨੂੰ ਖਤਮ ਕਰਨ ਦਾ ਦਾਅਵਾ ਕਿਵੇਂ ਕਰ ਸਕਦੀ ਹੈ?
ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਟਿੱਪਣੀ ਕੀਤੀ ਕਿ ਉਹ ਡਰੱਗਸ ਮਾਫੀਆ ਕੋਲੋਂ ਆਪਣੇ ਐਕਸ ਆਰਮੀ ਪਰਸਨ ਨੂੰ ਵੀ ਨਹੀਂ ਬਚਾ ਸਕੇ। ਖਹਿਰਾ ਨੇ ਤਰਨਤਾਰਨ ਦੇ ਐਕਸ ਫੋਜੀ ਜਸਬੀਰ ਸਿੰਘ ਦੇ ਮਾਮਲੇ ਦਾ ਹਵਾਲਾ ਦਿੱਤਾ ਜਿਸ ਨੂੰ ਚੁੱਪ ਕਰਵਾਉਣ ਲਈ ਡਰੱਗ ਮਾਫੀਆ ਨੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਖਹਿਰਾ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਉਸ ਦੇ ਅਖੋਤੀ ਡੀ.ਏ.ਪੀ.a ਕਿਥੇ ਹਨ?
ਖਹਿਰਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇੰਨੇ ਯਕੀਨੀ ਹਨ ਕਿ ਉਹਨਾਂ ਨੇ ਪੰਜਾਬ ਵਿੱਚ ਡਰੱਗ ਮਾਫੀਆ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਡਰੱਗਸ ਖਤਮ ਕਰ ਦਿੱਤੇ ਹਨ ਤਾਂ ਉਹਨਾਂ ਨੂੰ ਮੁੜ ਫਿਰ ਗੁਟਕਾ ਸਾਹਿਬ ਹੱਥ ਵਿੱਚ ਫੜਣਾ ਚਾਹੀਦਾ ਹੈ ਅਤੇ ਸੁੰਹ ਖਾ ਕੇ ਆਪਣਾ ਬਿਆਨ ਦੁਹਰਾਉਣਾ ਚਾਹੀਦਾ ਹੈ, ਜੇਕਰ ਉਹ ਅਜਿਹਾ ਕਰਦੇ ਹਨ ਤਾਂ ਅਸੀਂ ਡਰੱਗਸ ਖਿਲਾਫ ਆਪਣੀ ਮੁਹਿੰਮ ਬੰਦ ਕਰ ਦੇਵਾਂਗੇ। ਪਰੰਤੂ ਜੇਕਰ ਉਹ ਸੁੰਹ ਨਹੀਂ ਖਾਂਦੇ ਤਾਂ ਸਿਰਫ ਸੋੜੇ ਸਿਆਸੀ ਲਾਹੇ ਲਈ ਝੂਠਾ ਬਾਅਦਾ ਕਰਨ ਵਾਸਤੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।
ਗਾਜ਼ਾ ਵਿੱਚ ਇਜਰਾਇਲ ਦਾ ਕਹਿਰ ਹਮਾਸ ਮੁਖੀ ਦੇ 10 ਰਿਸ਼ਤੇਦਾਰਾਂ ਦੀ ਮੌਤ, ਕੁੱਲ 26 ਹੋਏ ਹਲਾਕ
ਗਾਜ਼ਾ ਵਿੱਚ ਇਜਰਾਇਲ ਦਾ ਕਹਿਰ ਹਮਾਸ ਮੁਖੀ ਦੇ 10 ਰਿਸ਼ਤੇਦਾਰਾਂ ਦੀ ਮੌਤ, ਕੁੱਲ 26 ਹੋਏ ਹਲਾਕ ਨਵੀਂ ਦਿੱਲੀ 26ਜੂਨ (ਵਿਸ਼ਵ...