ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਦੇ ਲੀਡਰਾਂ ਨਾਲ ਜਤਾਈ ਨਾਰਾਜ਼ਗੀ
ਪੜ੍ਹੋ ਕਿਸਨੂੰ ਕਿਹਾ ‘ਆਸਤੀਨ ਦਾ ਸੱਪ’
ਚੰਡੀਗੜ੍ਹ,18 ਨਵੰਬਰ(ਵਿਸ਼ਵ ਵਾਰਤਾ) – ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੇ ਅੱਜ ਆਪਣੀ ਪਾਰਟੀ ਦੇ ਲੀਡਰਾਂ ਨਾਲ ਇਤਰਾਜ ਜਤਾਉਂਦਿਆਂ ਕਿਹਾ ਕਿ ਉਹਨਾਂ ਨੂੰ ਦੁੱਖ ਹੈ ਕਿ ਪਾਰਟੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੀ ਹੀ ਪਾਰਟੀ ਦੇ ਕਿਸੇ ਲੀਡਰ ਨੇ ਰੰਜਿਸ਼ ਕਾਰਨ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਵੱਲੋਂ ਜਲਦ ਹੀ ਹੋਰ ਵੀ ਕਈ ਵੱਡੇ ਖੁਲਾਸੇ ਕਰਨ ਦੀ ਗੱਲ ਕਹੀ ਹੈ।