ਚੰਡੀਗੜ 3 ਮਈ (ਵਿਸ਼ਵ ਵਾਰਤਾ )- ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਮੈਬਰ ਰਾਜ ਸਭਾ, ਸ਼਼੍ਰੋਮਣੀ ਅਕਾਲ ਦਲ ਟਕਸਾਲੀ ਦੇ ਪ਼੍ਰਧਾਨ ਰਣਜੀਤ ਸਿµਘ ਬ਼੍ਰਹਮਪੁਰਾ ਅਤੇ ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਅਮ਼੍ਰਿਤਸਰ ਵਿਖੇ ਹੋਣ ਤੇ ਇਸ ਦਾ ਸਖਤ ਨੋਟਿਸ ਲੈਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਿੱਖ ਵਿਰੋਧੀਆਂ ਸ਼ਕਤੀਆਂ ਸਮਾਂ ਪਾ ਕੇ ਅਜਿਹੀਆਂ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਹਨ । ਉਨਾ ਸਰਕਾਰ ਤੇ ਪ਼੍ਰਸ਼ਾਸਨ ਨੂੰ ਜੋਰ ਦਿੱਤਾ ਕਿ ਉਹ ਇਸ ਦੀ ਬਾਰੀਕੀ ਨਾਲ ਜਾਂਚ ਕਰਵਾੳਣ ਅਤੇ ਇਹ ਪਤਾ ਲਾਉਣ ਕਿ ਇਸ ਹਰਕਤ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ। ਉਕਤ ਆਗੂਆਂ ਸਪੱਸ਼ਟ ਕੀਤਾ ਕਿ ਭਾਵੇ ਪੁਲਿਸ ਨੇ ਪਰਚਾ ਦਰਜ ਕਰਕੇ 4 ਦੋਸ਼ੀਆਂ ਖਿਲਾਫ ਕਾਰਵਾਈ ਆਰੰਭ ਕਰ ਦਿੱਤੀ ਹੈ ਪਰ ਇਹ ਮਸਲਾ ਬੱਹੇਦ ਗੰਭੀਰ ਹੈ ਤੇ ਇਸ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਪਿੱਛੇ ਕਿਨ੍ਹਾਂ ਸ਼ਕਤੀਆਂ ਦਾ ਹੱਥ ਹੈ । ਉਨਾ ਅਤੀਤ ਦੇ ਹਵਾਲੇ ਨਾਲ ਕਿਹਾ ਕਿ ਇਸ ਤੋ ਪਹਿਲਾਂ ਸੌਦਾ ਸਾਧ ਤੇ ਉਸ ਦੇ ਸਾਥੀ ਪੰਜਾਬ ਖਾਸ ਕਰਕੇ ਮਾਲਵੇ ਚ ਪਾਵਨ ਗ੍ਰੰਥ ਦੇ ਅੰਗਾਂ ਦੀ ਬੇਅਦਬੀ ਕਰ ਚੁੱਕੇ ਹਨ ਪਰ ਅਸਲ ਦੋਸ਼ੀ ਅਜੇ ਵੀ ਗ਼੍ਰਿਫਤ ਵਿੱਚ ਨਹੀ ਆਏ। ਉਨਾ ਬਾਦਲਾਂ ਤੇ ਹਮਲੇ ਕਰਦਿਆਂ ਕਿਹਾ ਕਿ ਇਹਨਾਂ ਦੀ ਸਰਕਾਰ ਸਮੇ ਸਭ ਤੋ ਜਿਆਦਾ ਬੇਅਦਬੀਆਂ ਹੋਈਆਂ, ਜੇਕਰ ਇਹ ਵੋਟਾਂ ਖਾਤਰ ਸੌਦਾ ਸਾਧ ਨੂੰ ਬਖਸ਼ਣ ਦੀ ਥਾਂ ਸਖਤ ਕਾਰਵਾਈ ਕਰਦੇ ਤਾਂ ਕਿਸੇ ਨੇ ਵੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਹੀ ਸੀ ਕਰਨੀ। ਇਹ ਜਿਕਰਯੋਗ ਹੈ ਕਿ ਇਹ ਪਵਿੱਤਰ ਧਾਰਮਿਕ ਸਮੱਗਰੀ ਕੂੜੇ ਦੀਆਂ ਗੱਡੀਆਂ ਚੋ ਬਰਾਮਦ ਹੋਈ ਹੈ। ਜੋ ਕਿ ਅੱਤ ਨਿੰਦਣਯੋਗ ਘਟਨਾ ਹੈ ।
BREAKING NEWS :ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
BREAKING NEWS :ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਸਾਬਕਾ ਮੇਅਰ ਸਮੇਤ ਸਾਬਕਾ ਮੰਤਰੀ ਦੀ ਪਤਨੀ ਨੂੰ ਝੱਲਣੀ...