ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕੋਲ ਰੱਖਿਆ ਵਿਜ਼ੀਲੈਂਸ ਮਹਿਕਮਾ
ਸੁਖਜਿੰਦਰ ਰੰਧਾਵਾ ਬਣੇ ਪੰਜਾਬ ਦੇ ਨਵੇਂ ਗ੍ਰਹਿ ਮੰਤਰੀ
ਚੰਡੀਗੜ੍ਹ,28 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੀ ਮੰਤਰੀ ਮੰਡਲ ਨੂੰ ਅੱਜ ਵਿਭਾਗਾਂ ਦੀ ਵੰਡ ਕੀਤੀ ਗਈ ਹੈ ,ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਵਿਭਾਗ ਆਪਣੇ ਕੋਲ ਰੱਖੇ ਹਨ ਉਹਨਾਂ ਵਿੱਚ ਵਿਜ਼ੀਲੈਂਸ ਅਤੇ ਬਿਜਲੀ ਮੰਤਰਾਲਿਆ ਮਹੱਤਵਪੂਰਨ ਹਨ। ਉਹਨਾਂ ਨੇ ਕੁੱਲ 14 ਵਿਭਾਗ ਆਪਣੇ ਕੋਲ ਰੱਖੇ ਹਨ। ਇਸ ਤੋਂ ਇਲਾਵਾ ਡਿਪਟੀ ਸੀਐਮ ਸ.ਸੁੱਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਕੋਲ ਜੇਲ੍ਹ ਮੰਤਰੀ ਵੀ ਬਣਾਇਆ ਗਿਆ ਹੈ।