ਸੀ-ਪਾਈਟ ਕੈਂਪ ਰਣੀਕੇ ਵਿਖੇ ਰਜਿਸਟਰੇਸ਼ਨ 12 ਜੁਲਾਈ ਤੋਂ ਸ਼ੁਰੂ
ਅੰਮ੍ਰਿਤਸਰ 10 ਜੁਲਾਈ —ਕੈਂਪ ਇੰਚਾਰਜ ਸ: ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਭਰਤੀਆਂ ਸਬੰਧੀ ਸਿਖਲਾਈ ਕੈਂਪ ਦੀ ਰਜਿਸਟਰੇਸ਼ਨ ਸ਼ੁਰੂ ਕੋਸਟ ਗਾਰਡ, ਭਾਰਤੀ ਹਵਾਈ ਫੌਜ ਅਤੇ ਪੁਲਿਸ ਵਿਭਾਗ ਭਰਤੀ ਨਾਲ ਸਬੰਧਤ ਸਿਖਲਾਈ ਕੈਂਪ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਹੈ।
ਕੈਂਪ ਇੰਚਾਰਜ ਨੇ ਭਰਤੀ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਸਟ ਗਾਰਡ ਵਿੱਚ 350 ਲੜਕਿਆਂ ਦੀ ਭਰਤੀ 2 ਜੁਲਾਈ 2021 ਤੋਂ 16 ਜੁਲਾਈ 2021 ਤੱਕ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਉਮਰ 18 ਤੋਂ 22 ਸਾਲ ਹੈ, ਹਵਾਈ ਸੈਨਾ ਵਿੱਚ ਅਪ੍ਰੈਲ ਅਤੇ ਅਗਸਤ ਵਿੱਚ ਭਰਤੀ ਕੀਤੀ ਜਾਂਦੀ ਹੈ। ਇਸ ਵਿੱਚ ਉਮਰ 17 ਤੋਂ 21 ਸਾਲ ਹੈ ਅਤੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ, ਹੈਡ ਕਾਂਸਟੇਬਲ, ਸਬ ਇੰਸਪੈਕਟਰ ਦੀ ਭਰਤੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਉਮੀਦਵਾਰ ਭਰਤੀ ਸਬੰਧੀ ਆਨਲਾਈਨ ਰਜਿਸਟਰੇਸ਼ਨ ਕਰਕੇ ਸੀ-ਪਾਈਟ ਕੈਂਪ ਰਣੀਕੇ ਆਈ.ਟੀ.ਆਈ. ਅੰਮ੍ਰਿਤਸਰ ਵਿਖੇ ਰਿਪੋਰਟ ਕਰ ਸਕਦੇ ਹਨ। ਉਨਾਂ ਦੱਸਿਆ ਕਿ ਆਰਮੀ ਭਰਤੀ ਵਾਸਤੇ ਆਨਲਾਈਨ ਰਜਿਸਟਰੇਸ਼ਨ 8 ਜੁਲਾਈ 2021 ਤੋਂ ਸ਼ੁਰੂ ਹੋ ਗਈ ਹੈ। ਜਿਹੜੇ ਵਿਦਿਆਰਥੀ ਸਰੀਰਕ ਯੋਗਤਾ ਸਹੀ ਰੱਖਦੇ ਹਨ ਉਹ ਸੀ-ਪਾਈਟ ਕੈਂਪ ਰਣੀਕੇ ਵਿਖੇ 12 ਜੁਲਾਈ 2021 ਨੂੰ ਰਿਪਰੋਟ ਕਰ ਸਕਦਾ ਹੈ।