ਸੀ ਐਨ ਜੀ ਪੰਪ ਤੇ ਧਮਾਕਾ – ਇੱਕ ਵਿਅਕਤੀ ਦੀ ਮੌਤ
ਮਾਨਸਾ,11 ਜੁਲਾਈ (ਵਿਸ਼ਵ ਵਾਰਤਾ);-ਸ਼ਹਿਰ ਦੇ ਇੱਕ ਪੈਟਰੋਲ ਪੰਪ ਤੇ ਐਤਵਾਰ ਦੀ ਸ਼ਾਮ ਅਲਟੋ ਕਾਰ ਵਿੱਚ ਸੀਐਨਜੀ ਗੈਸ ਭਰਦੇ ਸਮੇਂ ਬਲਾਸਟ ਹੋਣ ਨਾਲ ਪੰਪ ਕਰਿੰਦੇ ਦੀ ਮੌਤ ਹੋ ਗਈ ਹੈ, ਜਦਕਿ ਘਟਨਾ ਵਿੱਚ ਦੋ ਹੋਰ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਏ ਹਨ। ਇਸ ਘਟਨਾ ਵਿੱਚ ਦੋ ਅਲਟੋ ਕਾਰਾਂ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਈਆਂ ਹਨ। ਥਾਣਾ ਸਿਟੀ 1 ਅਤੇ ਸਿਟੀ 2 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਜਾ ਜਾਇਜਾ ਲਿਆ। ਘਟਨਾ ਵਾਪਰਨ ਤੋਂ ਬਾਅਦ ਪੰਪ ਦੇ ਵਿਹੜੇ ਵਿੱਚ ਚਾਰੇ ਪਾਸੇ ਖੂਨ ਖਿੱਲਰ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਬੱਸ ਅੱਡੇ ਲਾਗੇ ਜਗਦੀਸ਼ ਆਇਲ ਕੰਪਨੀ ਦੇ ਪੰਪ ਤੇ ਸ਼ਾਮ ਸਮੇਂ ਦੇ ਅਲਟੋ ਕਾਰਾਂ ਸ਼ਾਮ ਸਮੇਂ ਸੀਐਨਜੀ ਗੈਸ ਭਰਵਾਉਣ ਆਈਆਂ, ਜਦੋਂ ਪੰਪ ਦਾ ਕਰਿੰਦਾ ਬਿਕਰਮ ਸਿੰਘ ਅਲਟੋ ਕਾਰ ਐਚ ਆਰ 59, 8782 ਵਿੱਚ ਸੀਐਨਜੀ ਗੈਸ ਪਾਉਣ ਲੱਗਿਆ ਤਾਂ ਇੱਕੋ ਦਮ ਕਾਰ ਦੀ ਟੈਂਕੀ ਫਟ ਗਈ, ਪੰਪਜ ਦਾ ਕਰਿੰਦਾ ਮੌਕੇ ਤੇ ਹੀ ਲਹੂ ਲੁਹਾਣ ਹੋ ਗਿਆ। ਬਲਾਸਟ ਨੇ ਦੂਜੀ ਅਲਟੋ ਕਾਰਨ ਨੂੰ ਪੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਵਿੱਚ ਦੋ ਹੋਰ ਵਿਅਕਤੀ ਸ਼ਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚਕੇਰੀਆਂ ਅਤੇ ਕਰਮਵੀਰ ਿਸੰਘ ਪੁੱਤਰ ਲਖਮੀਰ ਸਿੰਘ ਵਾਸੀ ਲਖਮੀਰਵਾਲਾ ਜਖਮੀ ਹੋ ਗਏ। ਜਿੰਨਾਂ ਨੂੰ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ ਹੈ, ਜਿੰਨਾਂ ਦਾ ਹਾਲਤ ਗੰਭਰੀ ਦੱਸੀ ਜਾ ਰਹੀ ਹੈ।ਪੰਪ ਦੇ ਮਾਲਕ ਜਗਮੋਹਨ ਲਾਟਾ ਰਾਮ ਨੇ ਦੱਸਿਆ ਕਿ ਜਦੋਂ ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਪੰਪ ਦਾ ਕਰਿੰਦਾ ਸੀਐਨਜੀ ਗੈਸ ਭਰਨ ਲੱਗਿਆ ਤਾਂ ਅਚਾਨਕ ਕਾਰ ਦੀ ਗੈਸ ਵਾਲੀ ਟੈਂਕੀ ਫਟ ਗਈ। ਉਸ ਨੇ ਪਿੱਛੇ ਖੜੀ ਇੱਕ ਹੋਰ ਅਲਟੋ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਉਹ ਕਾਫੀ ਬੁਰੀ ਤਰ੍ਹਾਂ ਨੁਕਸਾਨੀ ਗਈ, ਦੋਵੇਂ ਕਾਰਾਂ ਦੇ ਪਚਖਰੇ ਉਡ ਗਏ। ਨੁਕਸਾਨੀਆਂ ਗਈਆਂ ਦੋਵੇਂ ਕਾਰਾਂ ਹਰਿਆਣਾ ਨੰਬਰ ਦੀਆਂ ਸਨ। ਸਿਵਲ ਹਸਪਤਾਲ ਮਾਨਸਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੋਤ ਹੋ ਗਈ, ਜਦਕਿ ਇੱਕ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਦੋ ਜਮਖੀ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਥਾਣਾ ਸਿਟੀ 1 ਦੇ ਮੁੱਖੀ ਜਗਦੀਸ਼ ਕੁਮਾਰ ਅਤੇ ਥਾਣਾ ਸਿਟੀ 2 ਦੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਹਾਲੇ ਨੂਕਸਾਨ ਦਾ ਪਤਾ ਕੀਤਾ ਜਾ ਰਿਹਾ ਹੈ।