ਇਸ ਸਮੇਂ ਦੀ ਵੱਡੀ ਖ਼ਬਰ
ਸੀਬੀਐਸਈ ਨੇ 12ਵੀਂ ਦੇ ਨਤੀਜੇ ਦਾ ਦੱਸਿਆ ਫਾਰਮੂਲਾ
13 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ
10ਵੀਂ, 11ਵੀਂ ਅਤੇ 12 ਵੀਂ ਦੇ ਪ੍ਰੀ-ਬੋਰਡ ਦੇ ਅਧਾਰ ‘ਤੇ ਨਤੀਜੇ ਨੂੰ ਦਿੱਤਾ ਜਾਵੇਗਾ ਅੰਤਮ ਰੂਪ
ਸੀ.ਬੀ.ਐੱਸ.ਈ. 31 ਜੁਲਾਈ ਨੂੰ ਕਰੇਗੀ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ
c
ਚੰਡੀਗੜ੍ਹ, 17ਜੂਨ(ਵਿਸ਼ਵ ਵਾਰਤਾ) ਸੀਬੀਐਸਈ ਬੋਰਡ ਦੇ 12 ਵੀਂ ਜਮਾਤ ਦੇ ਨਤੀਜੇ ਤਿਆਰ ਕਰਨ ਲਈ ਬਣਾਈ ਗਈ 13 ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਆਪਣੀ ਰਿਪੋਰਟ ਸੌਂਪੀ। ਬੋਰਡ ਨੇ ਕਿਹਾ ਕਿ 10ਵੀਂ, 11 ਵੀਂ ਅਤੇ 12 ਵੀਂ ਦੇ ਪ੍ਰੀ-ਬੋਰਡ ਨਤੀਜਿਆਂ ਨੂੰ 12 ਵੀਂ ਦੇ ਅੰਤਮ ਨਤੀਜੇ ਦਾ ਅਧਾਰ ਬਣਾਇਆ ਜਾਵੇਗਾ।ਸੀ.ਬੀ.ਐੱਸ.ਈ. 31 ਜੁਲਾਈ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰੇਗੀ। ਜਿਹੜੇ ਬੱਚੇ ਬਾਅਦ ਵਿਚ ਪ੍ਰੀਖਿਆ ਦੇਣਾ ਚਾਹੁੰਦੇ ਹਨ ਉਨ੍ਹਾਂ ਲਈ ਵੱਖਰੇ ਪ੍ਰਬੰਧ ਕੀਤੇ ਜਾਣਗੇ।12 ਵੀਂ ਦੀ ਮਾਰਕਸ਼ੀਟ ਤਿਆਰ ਕਰਨ ਦੇ ਵੇਰਵੇ ਦਿੰਦਿਆਂ ਸੀਬੀਐਸਈ ਨੇ ਦੱਸਿਆ ਕਿ 10 ਵੀਂ ਦੇ 5 ਵਿਸ਼ਿਆਂ ਵਿਚੋਂ 3 ਵਿਸ਼ਿਆਂ ਦੇ ਸਰਬੋਤਮ ਅੰਕ ਲਏ ਜਾਣਗੇ। ਇਸੇ ਤਰ੍ਹਾਂ 11 ਵੀਂ ਕਲਾਸ ਦੇ ਪੰਜ ਵਿਸ਼ਿਆਂ ਦੀ ਔਸਤਨ ਲਈ ਜਾਵੇਗੀ ਅਤੇ 12 ਵੀਂ ਪ੍ਰੀ-ਬੋਰਡ ਪ੍ਰੀਖਿਆ ਜਾਂ ਪ੍ਰੈਕਟੀਕਲ ਦੇ ਨੰਬਰ ਲਏ ਜਾਣਗੇ। 10 ਵੀਂ ਅਤੇ 11 ਵੀਂ ਦੇ 30% ਅਤੇ 12 ਵੀਂ ਦੇ 40% ਅੰਕ ਦੇ ਆਧਾਰ ਤੇ ਨਤੀਜੇ ਹੋਣਗੇ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ 3 ਜੂਨ ਨੂੰ ਸੁਪਰੀਮ ਕੋਰਟ ਨੇ ਨਤੀਜਾ ਫਾਰਮੂਲਾ ਸਾਹਮਣੇ ਲਿਆਉਣ ਲਈ ਸੀਬੀਐਸਈ ਨੂੰ ਦੋ ਹਫ਼ਤੇ ਦਿੱਤੇ ਸਨ। ਉਸ ਤੋਂ ਬਾਅਦ ਬੋਰਡ ਨੇ 4 ਜੂਨ ਨੂੰ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਨੇ 14 ਜੂਨ ਨੂੰ 10 ਦਿਨਾਂ ਵਿਚ ਆਪਣੀ ਰਿਪੋਰਟ ਸੌਂਪਣੀ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਦੇ ਵਿਚਕਾਰ, 1 ਜੂਨ ਨੂੰ ਦੇਸ਼ ਭਰ ਵਿੱਚ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਪ੍ਰੀਖਿਆ ਰੱਦ ਕਰਨ ਦੀ ਘੋਸ਼ਣਾ ਦੇ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ 12 ਵੀਂ ਦਾ ਨਤੀਜਾ ਨਿਰਧਾਰਤ ਸਮੇਂ ਦੇ ਅੰਦਰ ਅਤੇ ਤਰਕਪੂਰਨ ਅਧਾਰ ਤੇ ਤਿਆਰ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਵੱਡਾ ਸਵਾਲ ਇਹ ਸੀ ਕਿ ਵਿਦਿਆਰਥੀਆਂ ਨੂੰ ਕਿਸ ਅਧਾਰ ਤੇ ਮੁਲਾਂਕਣ ਕੀਤਾ ਜਾਵੇਗਾ।