ਸੀਬੀਆਈ ਅਤੇ ਈਡੀ ਵੱਲੋਂ ਦੇਸ਼ ਭਰ ਵਿੱਚ 22 ਥਾਵਾਂ ‘ਤੇ ਛਾਪੇਮਾਰੀ
ਪੜ੍ਹੋ ਕਿਹੜੇ ਕਿਹੜੇ ਸਿਆਸੀ ਆਗੂਆਂ ਅਤੇ ਉਹਨਾਂ ਦੇ ਕਰੀਬੀਆਂ ਤੇ ਕੱਸਿਆ ਸ਼ਿੰਕਜਾ
ਚੰਡੀਗੜ੍ਹ,24 ਅਗਸਤ(ਵਿਸ਼ਵ ਵਾਰਤਾ)-ਸੀਬੀਆਈ ਅਤੇ ਈਡੀ ਦੀਆਂ ਟੀਮਾਂ ਅੱਜ ਦੇਸ਼ ਦੇ 20 ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਸੀਬੀਆਈ ਦੀਆਂ ਟੀਮਾਂ ਨੇ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਦੇ 4 ਨੇਤਾਵਾਂ ਦੇ ਘਰ ਛਾਪੇਮਾਰੀ ਕੀਤੀ। ਇਹ ਮਾਮਲਾ ਰੇਲਵੇ ਵਿੱਚ ਜ਼ਮੀਨ ਦੇ ਬਦਲੇ ਰੁਜ਼ਗਾਰ ਘੁਟਾਲੇ ਨਾਲ ਸਬੰਧਤ ਹੈ। ਸੀਬੀਆਈ ਦੀਆਂ ਟੀਮਾਂ ਆਰਜੇਡੀ ਦੇ ਖਜ਼ਾਨਚੀ ਅਤੇ ਐਮਐਲਸੀ ਸੁਨੀਲ ਸਿੰਘ, ਸਾਬਕਾ ਐਮਐਲਸੀ ਸੁਬੋਧ ਰਾਏ, ਰਾਜ ਸਭਾ ਸੰਸਦ ਫਯਾਜ਼ ਅਹਿਮਦ ਅਤੇ ਰਾਜ ਸਭਾ ਸੰਸਦ ਅਸ਼ਫਾਕ ਕਰੀਮ ਦੇ ਘਰ ਮੌਜੂਦ ਹਨ।
ਈਡੀ ਨੇ ਮਾਈਨਿੰਗ ਘੁਟਾਲੇ ‘ਚ ਕਾਰਵਾਈ ਕੀਤੀ ਹੈ। ਝਾਰਖੰਡ ‘ਚ ਰਾਂਚੀ, ਦਿੱਲੀ ਅਤੇ ਤਾਮਿਲਨਾਡੂ ‘ਚ 17 ਥਾਵਾਂ ‘ਤੇ ਈਡੀ ਦੇ ਛਾਪੇਮਾਰੀ ਚੱਲ ਰਹੀ ਹੈ। ਈਡੀ ਰਾਂਚੀ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਨਜ਼ਦੀਕੀ ਪ੍ਰੇਮ ਪ੍ਰਕਾਸ਼ ਦੇ ਟਿਕਾਣਿਆਂ ਦੀ ਜਾਂਚ ਕਰ ਰਹੀ ਹੈ।