ਸੀਨੀਅਰ ਪੱਤਰਕਾਰ ਸਤਿਬੀਰ ਸਿੰਘ ਨੂੰ ਸਦਮਾ- ਜੀਜਾ ਜੀ ਸੁਰਗਵਾਸ
ਲੁਧਿਆਣਾ,29 ਮਾਰਚ(ਵਿਸ਼ਵ ਵਾਰਤਾ)- ਸੀਨੀਅਰ ਪੱਤਰਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਸਤਿਬੀਰ ਸਿੰਘ ਸਿੱਧੂ(ਪੰਜਾਬੀ ਟ੍ਰਿਬਿਊਨ) ਦੇ ਜੀਜਾ ਜੀ ਗੁਰਨਾਮ ਸਿੰਘ ਗਿੱਲ ਦਾ ਬੀਤੀ ਰਾਤ ਪਿੰਡ ਸਹੌਰ(ਨੇੜੇ ਮਹਿਲ ਕਲਾਂ) ਬਰਨਾਲਾ ਵਿੱਚ ਦਿਲ ਦੀ ਹਰਕਤ ਬੰਦ ਹੋਣ ਕਾਰਨ ਦੇਹਾਂਤ ਹੋ ਗਿਆ ਹੈ। ਉਹ ਲਗਪਗ 80 ਸਾਲ ਦੇ ਸਨ।
ਸਤਿਬੀਰ ਸਿੰਘ ਸਿੱਧੂ ਅੱਜ ਕੱਲ੍ਹ ਟੋਰੰਟੋ ਪਰਿਵਾਰ ਸਮੇਤ ਰਹਿੰਦੇ ਹਨ ਪਰ ਪੰਜਾਬ ਚੋਣਾਂ ਕਾਰਨ ਲੁਧਿਆਣਾ ਚ ਹੀ ਹਨ।
ਗੁਰਨਾਮ ਸਿੰਘ ਗਿੱਲ ਦੇ ਦੇਹਾਂਤ ਤੇ ਸਃ ਸਤਿਬੀਰ ਸਿੰਘ ਨਾਲ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ,ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ , ਮੀਤ ਪ੍ਰਧਾਨ ਤ੍ਰੈਲੋਚਨ ਲੋਚੀ,ਪੰਜਾਬੀ ਕਵੀ ਮਨਜਿੰਦਰ ਧਨੋਆ, ਸਤੀਸ਼ ਗੁਲਾਟੀ, ਅਮਨਦੀਪ ਫੱਲੜ੍ਹ, ਅਮਰਜੀਤ ਸ਼ੇਰਪੁਰੀ ਤੇ ਸਰਬਜੀਤ ਵਿਰਦੀ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।