ਮਾਨਸਾ 28 ਮਾਰਚ ( ਵਿਸ਼ਵ ਵਾਰਤਾ)- ਉੱਘੇ ਸਮਾਜ ਸੇਵੀ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੀ ਭੈਣ ਬਖਸ਼ਿੰਦਰ ਕੌਰ ਅੱਜ ਸਵੇਰੇ ਸਵਰਗਵਾਸ ਹੋ ਗਏ । ਜਾਣਕਾਰੀ ਅਨੁਸਾਰ ਬਖਸ਼ਿੰਦਰ ਕੌਰ ਨੂੰ ਅੱਜ ਸਵੇਰੇ ਦਿੱਲ ਦਾ ਦੌਰਾ ਪਿਆ ਜਿਨ੍ਹਾਂ ਨੂੰ ਤੁਰੰਤ ਲੁਧਿਆਣੇ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਦੀ ਮੌਤ ਹੋ ਗਈ । ਵਿਸ਼ਵ ਵਾਰਤਾ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ ਅਤੇ ਵਿਸ਼ਵ ਵਾਰਤਾ ਸਮੂਹ ਪਰਿਵਾਰ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਰੀਕ ਹੁੰਦੀਆ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਪਰਿਵਾਰ ਨੂੰ ਇਸ ਦੁੱਖਦਾਈ ਭਾਣੇ ਮੰਨਣ ਦਾ ਬਲ ਬਖਸ਼ੇ । ਬਖਸ਼ਿੰਦਰ ਕੌਰ ਆਪਣੇ ਪਿੱਛੇ ਪਤੀ ਤੋਂ ਇਲਾਵਾ 8 ਸਾਲਾਂ ਬੇਟੀ ਛੱਡ ਗਏ ਹਨ।
Pakistan : ਕਰਾਚੀ ਹਵਾਈ ਅੱਡੇ ਨੇੜੇ ਧਮਾਕਾ ;1 ਦੀ ਮੌਤ, 11 ਜ਼ਖਮੀ
Pakistan : ਕਰਾਚੀ ਹਵਾਈ ਅੱਡੇ ਨੇੜੇ ਧਮਾਕਾ ;1 ਦੀ ਮੌਤ, 11 ਜ਼ਖਮੀ ਚੰਡੀਗੜ੍ਹ, 7ਅਕਤੂਬਰ(ਵਿਸ਼ਵ ਵਾਰਤਾ) ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ...