ਸੀਨੀਅਰ ਪੱਤਰਕਾਰ ਅਮਿਤ ਕੁਮਾਰ ਗੁਪਤਾ ਨੂੰ ਸਦਮਾ – ਮਾਤਾ ਸਵਰਗਵਾਸ
ਦਵਿੰਦਰਜੀਤ ਸਿੰਘ ਦਰਸ਼ੀ ਤੇ ਵਿਸ਼ਵ ਵਾਰਤਾ ਅਦਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 13 ਜੂਨ (ਵਿਸ਼ਵ ਵਾਰਤਾ)-ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਹਾਟ ਨਿਊਜ਼ ਇੰਡੀਆ ਦੇ ਚੀਫ ਐਡੀਟਰ ਸੀਨੀਅਰ ਪੱਤਰਕਾਰ ਅਮਿਤ ਕੁਮਾਰ ਗੁਪਤਾ ਦੇ ਮਾਤਾ ਜੀ ਸ਼੍ਰੀਮਤੀ ਆਸ਼ਾ ਗੁਪਤਾ ਪਤਨੀ ਸ਼੍ਰੀ ਮਨੋਹਰ ਲਾਲ ਗੁਪਤਾ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ।
ਦਵਿੰਦਰਜੀਤ ਸਿੰਘ ਦਰਸ਼ੀ ਤੇ ਵਿਸ਼ਵ ਵਾਰਤਾ ਅਦਾਰੇ ਵੱਲੋਂ ਇਹ ਕਾਮਨਾ ਹੈ ਕਿ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।