ਸੀਐੱਮ ਸਿਟੀ ਦੇ ਨਾਂਅ ਤੇ ਜਾਣਿਆ ਜਾਵੇਗਾ ਜਲੰਧਰ , ਸੀਐੱਮ ਮਾਨ ਹੋ ਗਏ ਪਰਿਵਾਰ ਨਾਲ ਸ਼ਿਫਟ
ਸੀਐੱਮ ਭਗਵੰਤ ਮਾਨ ਹੁਣ ਜਲੰਧਰ ਤੋਂ ਸਰਕਾਰ ਚਲਾਉਣਗੇ
ਜਲੰਧਰ, 26 ਜੂਨ (ਵਿਸ਼ਵ ਵਾਰਤਾ):- ਸੀਐੱਮ ਭਗਵੰਤ ਮਾਨ ਹੁਣ ਜਲੰਧਰ ਤੋਂ ਸਰਕਾਰ ਚਲਾਉਣਗੇ ਅਤੇ ਹੁਣ ਜਲੰਧਰ ਸ਼ਹਿਰ ਨੂੰ ਵੀ ਸੀਐੱਮ ਸਿਟੀ ਦੇ ਨਾਂਅ ਤੋਂ ਜਾਣਿਆ ਜਾਵੇਗਾ ਕਿਓਂਕਿ ਸੀਐੱਮ ਮਾਨ ਜਲੰਧਰ ਸਿਫਟ ਹੋ ਗਏ ਹਨ । ਉਨ੍ਹਾਂ ਨੇ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਹੈ ਕਿ ”ਪਿਛਲੇ ਦਿਨੀਂ ਮੈਂ ਕਿਹਾ ਸੀ ਕਿ ਜਲੰਧਰ ਘਰ ਕਿਰਾਏ ‘ਤੇ ਲੈ ਰਿਹਾ ਹਾਂ.. ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ… ਮਾਝੇ ਅਤੇ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਇੱਥੇ ਰਹਿ ਕੇ ਹੀ ਨਿਪਟਾਰਾ ਕਰਾਂਗਾ…ਅਸੀਂ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਘਟਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਾਂ…”