ਮੁੱਖ ਮੰਤਰੀ ਭਗਵੰਤ ਮਾਨ ਦਾ ਜਰਮਨੀ ਦੌਰਾ
ਸੀਐੱਮ ਮਾਨ ਨੇ ਇੰਟਰਨੈਸ਼ਨਲ ਟਰੇਡ ਫੇਅਰ ਵਿੱਚ ਲਿਆ ਹਿੱਸਾ; ਵੱਖ ਵੱਖ ਕੰਪਨੀਆਂ ਦੇ ਨੁੰਮਾਇੰਦਿਆਂ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ,12 ਸਤੰਬਤਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਹਫ਼ਤੇ ਦੇ ਜਰਮਨੀ ਦੌਰੇ ਤੇ ਹਨ। ਅੱਜ ਉਹਨਾਂ ਨੇ ਉੱਥੇ ਕਰਵਾਏ ਜਾ ਰਹੇ ਇੰਟਰਨੈਸ਼ਨਲ ਟਰੇਡ ਫੇਅਰ ਵਿੱਚ ਹਿੱਸਾ ਲਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ “ਅੱਜ ਜਰਮਨੀ ਵਿੱਚ ਕਰਵਾਏ ਗਏ ਇੰਟਰਨੈਸ਼ਨਲ ਟਰੇਡ ਫੇਅਰ ਵਿੱਚ ਹਿੱਸਾ ਲਿਆ.. ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਦੀ ਹਾਮੀ ਭਰੀ ।ਆਉਣ ਵਾਲੇ ਦਿਨਾਂ ਚ ਪੰਜਾਬ ਵੱਡੇ ਵਪਾਰਕ ਕੇਂਦਰ ਵਜੋਂ ਉੱਭਰੇਗਾ …ਓਹ ਕੰਪਨੀਆਂ ਜਿੰਨਾ ਨਾਲ ਅੱਜ ਮੀਟਿੰਗ ਹੋਈ…
ਜ਼ੇਪਲਿਨ,ਬੁਏ੍ਹਲਰ,ਪ੍ਰੋ ਮਿੰਨੇਂਟ,ਡੋਨਾਲਡਸਨ,ਆਈਗਸ,ਕਿਪਰਿਆਨੀ ਹੈਰੀਸਨ ਵਾਲਵਜ਼, ਅਤੇ ਪੈਂਨਟੇਅਰ।”
ਅੱਜ ਜਰਮਨੀ ਵਿੱਚ ਕਰਵਾਏ ਗਏ ਇੰਟਰਨੈਸ਼ਨਲ Trade Fair ਵਿੱਚ ਹਿੱਸਾ ਲਿਆ.. ਬਹੁਤ ਕੰਪਨੀਆਂ ਨੇ ਪੰਜਾਬ ਵਿੱਚ Invest ਕਰਨ ਦੀ ਹਾਮੀ ਭਰੀ ..ਓਹ ਕੰਪਨੀਆਂ ਜਿੰਨਾ ਨਾਲ ਅੱਜ ਮੀਟਿੰਗ ਹੋਈ…
ZEPPELIN
BUEHLER
PRO MINENT
DONALDSON
IGUS
CIPRIANI HARRISON VALVES
PENTAIR pic.twitter.com/jddXW1ev9o— Bhagwant Mann (@BhagwantMann) September 12, 2022