‘ਸੀਐੱਮ- ਡੀਜੀਪੀ ਦੀ ਜੋੜੀ , ਪੰਜਾਬ ਪੁਲਸ ਨੇ ਚੇਨ ਨਸ਼ੇ ਦੀ ਤੋੜੀ’, ਸੁਣਿਆ ਕੀ ਆਹ ਗਾਣਾ
ਚੰਡੀਗੜ੍ਹ, 28 ਜੂਨ (ਵਿਸ਼ਵ ਵਾਰਤਾ):- ਪੰਜਾਬ ਪੁਲਸ ਨਸ਼ੇ ਦੇ ਖਾਤਮੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਵੀ ਇਸ ਪਾਸੇ ਗੰਭੀਰ ਹੈ। ਇਸ ਬਾਰੇ ਪੰਜਾਬ ਪੁਲਸ ਦੇ ਸੋਸ਼ਲ ਮੀਡੀਆ ਪੇਜ ਤੇ ਇੱਕ ਗਾਣਾ ਸਾਂਝਾ ਕੀਤਾ ਗਿਆ ਹੈ , ਜਿਸ ਬਾਰੇ ਕਿਹਾ ਗਿਆ ਹੈ ਕਿ ‘ਐਸ.ਆਈ ਬਲਜਿੰਦਰ ਸਿੰਘ ਅਤੇ ਹੁਸ਼ਿਆਰਪੁਰ ਪੁਲਿਸ ਟੀਮ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਅਣਥੱਕ ਯਤਨਾਂ ਲਈ ਮਾਣ ਹੈ।ਆਓ ਸਾਰੇ ਇਕੱਠੇ ਹੋ ਕੇ ਇਸ ਨੂੰ ਜੜ੍ਹੋਂ ਖ਼ਤਮ ਕਰੀਏ। ਨਸ਼ਿਆਂ ਨੂੰ ਨਾਂਹ ਕਹੋ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਸਾਡੀ ਮਦਦ ਕਰੋ!’
ਗਾਣਾ ਸੁਣਨ ਲਈ ਇਸ ਲਿੰਕ ਤੇ ਕਲਿੱਕ ਕਰੋ –
https://x.com/DGPPunjabPolice/status/1806319189847847322