ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਿੰਡ ਮੂਸਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਸਥਾਨਕ ਲੋਕਾਂ ਵੱਲੋਂ ਹਵੇਲੀ ਦੇ ਬਾਹਰ ਕੀਤਾ ਜਾ ਰਿਹਾ ਹੈ ਵਿਰੋਧ
ਚੰਡੀਗੜ੍ਹ,3 ਜੂਨ(ਵਿਸ਼ਵ ਵਾਰਤਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਵੇਰੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਉਹਨਾਂ ਦੀ ਹਵੇਲੀ ਪਹੁੰਚੇ ਹਨ। ਇਸ ਸਮੇਂ ਉਹ ਸਿੱਧੂ ਦੇ ਪਰਿਵਾਰ ਨਾਲ ਮਿਲ ਰਹੇ ਹਨ । ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਸਥਾਨਕ ਲੋਕਾਂ ਵੱਲੋਂ ਮੁੱਖ ਮੰਤਰੀ ਦਾ ਭਾਰੀ ਵਿਰੋਧ ਕੀਤਾ ਗਿਆ ਜਿਸ ਦੇ ਚੱਲਦਿਆਂ ਮੂਸਾ ਪਿੰਡ ਤੋਂ ਇਲਾਵਾ ਮਾਨਸਾ-ਬਠਿੰਡਾ ਰੋਡ ਤੇ ਵੀ ਭਾਰੀ ਸੁਰੱਖਿਆ ਪ੍ਰਬ੍ੰਧ ਕੀਤੇ ਗਏ ਹਨ।